ਕੋਵਿਡ-19 ਨਾਲ ਯੂਰਪ 'ਚ ਮਰਨ ਵਾਲਿਆਂ ਦੀ ਗਿਣਤੀ 75,000 ਦੇ ਪਾਰ

Sunday, Apr 12, 2020 - 05:04 PM (IST)

ਕੋਵਿਡ-19 ਨਾਲ ਯੂਰਪ 'ਚ ਮਰਨ ਵਾਲਿਆਂ ਦੀ ਗਿਣਤੀ 75,000 ਦੇ ਪਾਰ

ਪੈਰਿਸ (ਭਾਸ਼ਾ): ਜਾਨਲੇਵਾ ਕੋਵਿਡ-19 ਨਾਲ ਯੂਰਪ ਵਿਚ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 75 ਹਜ਼ਾਰ ਦੇ ਪਾਰ ਚਲੀ ਗਈ। ਇਹਨਾਂ ਵਿਚੋਂ 80 ਫੀਸਦੀ ਮੌਤਾਂ ਤਾਂ ਸਿਰਫ ਇਟਲੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ ਹੀ ਹੋਈਆਂ ਹਨ।ਸਰਕਾਰੀ ਸੂਤਰਾਂ ਨਾਲ ਮਿਲੇ ਅੰਕੜਿਆਂ ਨੂੰ ਏ.ਐੱਫ.ਪੀ. ਵੱਲੋਂ ਇਕੱਠੇ ਕੀਤੇ ਜਾਣ 'ਤੇ ਇਹ ਜਾਣਕਾਰੀ ਮਿਲੀ ਹੈ। 

ਪੜ੍ਹੋ ਇਹ ਅਹਿਮ ਖਬਰ- 88 ਸਾਲ ਦੇ ਬਜ਼ੁਰਗ ਜੋੜੇ ਨੇ ਦਿੱਤੀ ਕੋਵਿਡ-19 ਨੂੰ ਮਾਤ

ਯੂਰਪ ਵਿਚ 909,673 ਇਨਫੈਕਟਿਡਾਂ ਵਿਚੋਂ 75,011 ਲੋਕਾਂ ਦੀ ਮੌਤ ਹੋਈ ਹੈ।ਇਸ ਕੋਵਿਡ-19 ਮਹਾਮਾਰੀ ਨਾਲ ਯੂਰਪ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਵਾਇਰਸ ਨੇ ਦੁਨੀਆ ਭਰ ਵਿਚ 109,133 ਲੋਕਾਂ ਦੀ ਜਾਨ ਲੈ ਲਈ ਹੈ। ਯੂਰਪ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਇਟਲੀ ਹੈ ਜਿੱਥੇ ਇਸ ਇਨਫੈਕਸ਼ਨ ਦੇ ਕਾਰਨ 19,468 ਲੋਕਾਂ ਨੇ ਦਮ ਤੋੜਿਆ ਹੈ। ਇਸ ਦੇ ਬਾਅਦ ਸਪੇਨ ਵਿਚ 16,972, ਫਰਾਂਸ ਵਿਚ 13,832 ਅਤੇ ਬ੍ਰਿਟੇਨ ਵਿਚ 9,875 ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਤਰਨਜੀਤ ਸੰਧੂ ਨੇ ਦਿੱਤੀ ਸਲਾਹ, ਭਾਰਤੀ ਵਿਦਿਆਰਥੀ ਜਿੱਥੇ ਹਨ, ਉੱਥੇ ਹੀ ਰਹਿਣ


author

Vandana

Content Editor

Related News