EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ
Tuesday, Jun 28, 2022 - 09:09 PM (IST)
ਲੰਡਨ-ਯੂਰਪ ਦੇ ਮੈਡੀਕਲ ਰੈਗੂਲੇਟਰ ਨੇ ਕਿਹਾ ਕਿ ਉਹ ਇਸ ਦਾ ਬਾਰੇ 'ਚ ਫੈਸਲਾ ਕਰਨ ਲਈ ਅੰਕੜਿਆਂ ਦੀ ਸਮੀਖਿਆ ਕਰੇਗਾ ਕਿ ਫਾਰਮਾਸਿਊਟੀਕਲ ਕੰਪਨੀ ਬਾਵਰੀਅਨ ਨਾਰਡਿਕ ਵੱਲੋਂ ਬਣਾਏ ਗਏ ਸਮਾਲਪੌਕਸ (ਚੇਚਕ) ਦੇ ਟੀਕੇ ਨੂੰ ਮੰਕੀਪੌਕਸ ਦੇ ਇਲਾਜ 'ਚ ਵਰਤਿਆ ਜਾ ਸਕਦਾ ਹੈ। ਯੂਰਪ ਮਹਾਂਦੀਪ 'ਚ ਮੰਕੀਪੌਕਸ ਦੇ ਵਧਦੇ ਕਹਿਰ ਦਰਮਿਆਨ ਇਹ ਬਿਆਨ ਆਇਆ ਹੈ।
ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ
ਈ.ਯੂ. ਦੇ ਡਰੱਗ ਰੈਗੂਲੇਟਰ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਮਰੀਕੀ ਰੈਗੂਲੇਟਰਾਂ ਨੇ ਮੰਕੀਪੌਕਸ ਤੋਂ ਬਚਾਅ ਲਈ ਟੀਕੇ ਦੀ ਵਰਤੋਂ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਨੂੰ ਯੂਰਪ 'ਚ ਇਨਵੈਨੇਕਸ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਅਮਰੀਕਾ 'ਚ ਜੀਨਨਿਓਸ ਨਾਂ ਵੀ ਵੇਚਿਆ ਜਾਂਦਾ ਹੈ। ਯੂਰਪ 'ਚ ਇਸ ਟੀਕੇ ਨੂੰ ਸਿਰਫ ਬਾਲਗਾਂ 'ਚ ਸਮਾਲਪੌਕਸ ਦੀ ਰੋਕਥਾਮ ਦੇ ਇਸਤੇਮਾਲ ਲਈ ਇਜਾਜ਼ਤ ਹੈ ਜੋ ਮੰਕੀਪੌਕਸ ਵਰਗੀ ਬੀਮਾਰੀ ਹੈ।
ਇਹ ਵੀ ਪੜ੍ਹੋ : ਰੂਸ ਨੇ ਦੇਸ਼ 'ਚ ਬਾਈਡੇਨ ਦੀ ਪਤਨੀ ਅਤੇ ਬੇਟੀ ਦੇ ਦਾਖਲੇ 'ਤੇ ਲਾਈ ਪਾਬੰਦੀ
ਈ.ਐੱਮ.ਏ. ਨੇ ਕਿਹਾ ਕਿ ਇਹ ਸਮੀਖਿਆ ਸ਼ੁਰੂ ਕਰਨ ਦਾ ਫੈਸਲਾ ਪ੍ਰਯੋਗਸ਼ਾਲਾ ਦੇ ਉਨ੍ਹਾਂ ਅਧਿਐਨਾਂ ਦੇ ਨਤੀਜਿਆਂ 'ਤੇ ਆਧਾਰਿਤ ਹੈ ਜਿਨ੍ਹਾਂ 'ਚ ਸੁਝਾਅ ਦਿੱਤਾ ਗਿਆ ਹੈ ਕਿ ਟੀਕੇ ਨਾਲ ਐਂਟੀਬਾਡੀ ਦਾ ਉਤਪਾਦਨ ਸ਼ੁਰੂ ਹੋ ਜਾਂਦਾ ਹੈ ਜੋ ਮੰਕੀਪੌਕਸ ਦੇ ਵਾਇਰਸ 'ਤੇ ਹਮਲਾ ਕਰਦੇ ਹਨ। ਰੈਗੂਲੇਟਰ ਨੇ ਕਿਹਾ ਕਿ ਯੂਰਪ 'ਚ ਟੀਕੇ ਦੀ ਸਪਲਾਈ ਇਸ ਸਮੇਂ ਬਹੁਤ ਘੱਟ ਹੈ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ ਦੁਨੀਆਭਰ 'ਚ ਇਸ ਸਮੇਂ ਮੰਕੀਪੌਕਸ ਦੇ 4300 ਤੋਂ ਜ਼ਿਆਦਾ ਮਾਮਲੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਯੂਰਪ 'ਚ ਹਨ। ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ 'ਚ ਮੰਕੀਪੌਕਸ ਦੇ ਇਨਫੈਕਸ਼ਨ ਦੇ ਜ਼ਿਆਦਾਤਰ ਜੋਖਮ ਵਾਲੇ ਲੋਕਾਂ ਨੂੰ ਸਮਾਲਪੌਕਸ ਦਾ ਟੀਕਾ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ :ਕਾਠਮੰਡੂ ਘਾਟੀ 'ਚ ਗੋਲਗੱਪੇ ਵੇਚਣ 'ਤੇ ਲੱਗੀ ਪਾਬੰਦੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ