ਸਖ਼ਤ ਕਾਰਵਾਈ ਲਈ ਜ਼ਿੰਮੇਵਾਰ ਮਿਆਂਮਾਰ ਦੇ ਅਧਿਕਾਰੀਆਂ ''ਤੇ EU ਲਗਾਏਗਾ ਪਾਬੰਦੀ

Monday, Mar 22, 2021 - 05:36 PM (IST)

ਸਖ਼ਤ ਕਾਰਵਾਈ ਲਈ ਜ਼ਿੰਮੇਵਾਰ ਮਿਆਂਮਾਰ ਦੇ ਅਧਿਕਾਰੀਆਂ ''ਤੇ EU ਲਗਾਏਗਾ ਪਾਬੰਦੀ

ਬ੍ਰਸੇਲਸ (ਭਾਸ਼ਾ): ਯੂਰਪੀ ਸੰਘ (EU) ਦੀ ਵਿਦੇਸ਼ ਨੀਤੀ ਦੇ ਪ੍ਰਮੁੱਖ ਜੋਸਫ ਬੌਰੇਲ ਨੇ ਸੋਮਵਾਰ ਨੂੰ ਕਿਹਾ ਕਿ ਮਿਆਂਮਾਰ ਵਿਚ ਹੋਏ ਮਿਲਟਰੀ ਤਖ਼ਤਾਪਲਟ ਅਤੇ ਇਸ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਹਿੰਸਕ ਬਲ ਦੀ ਵਰਤੋਂ ਵਿਚ ਸ਼ਾਮਲ ਹੋਣ ਦੇ ਦੋਸ਼ੀ ਮਿਆਂਮਾਰ ਦੇ 11 ਅਧਿਕਾਰੀਆਂ 'ਤੇ ਈ.ਯੂ. ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਪਹਿਲਾਂ ਬੌਰੇਲ ਨੇ ਪੱਤਰਕਾਰਾਂ ਨੂੰ ਕਿਹਾ,''ਤਖ਼ਤਾਪਲਟ ਅਤੇ ਪ੍ਰਦਰਸ਼ਨਕਾਰੀਆਂ ਦੇ ਦਮਨ ਦੇ ਜ਼ਿੰਮੇਵਾਰ 11 ਲੋਕਾਂ 'ਤੇ ਅਸੀਂ ਪਾਬੰਦੀ ਲਗਾਉਣ ਜਾ ਰਹੇ ਹਾਂ।'' 

ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਸੈਨਾ ਜੁੰਟਾ ਨੇ 1 ਫਰਵਰੀ ਨੂੰ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਤਖ਼ਤਾਪਲਟ ਕਰ ਦਿੱਤਾ ਸੀ। ਸੈਨਾ ਨੇ ਦਾਅਵਾ ਕੀਤਾ ਸੀਕਿ ਨਵੰਬਰ ਵਿਚ ਹੋਈਆਂ ਚੋਣਾਂ ਵਿਚ ਧੋਖਾਧੜੀ ਹੋਈ ਸੀ। ਉਕਤ ਚੋਣਾਂ ਵਿਚ ਆਂਗ ਸਾਨ ਸੂ ਕੀ ਦੀ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਜਿੱਤ ਦੀ ਪੁਸ਼ਟੀ ਕਰਨ ਵਾਲੇ ਚੋਣ ਕਮਿਸ਼ਨ ਨੂੰ ਵੀ ਜੁੰਟਾ ਨੇ ਹਟਾ ਦਿੱਤਾ ਹੈ। ਮਿਆਂਮਾਰ ਵਿਚ ਪੰਜ ਦਹਾਕਿਆਂ ਦੇ ਮਿਲਟਰੀ ਸ਼ਾਸਨ ਦੇ ਬਾਅਦ ਲੋਕਤੰਤਰ ਦੀ ਦਿਸ਼ਾ ਵਿਚ ਜਿਹੜੀ ਥੋੜ੍ਹੀ ਤਰੱਕੀ ਹੋਈ ਸੀ, ਤਖ਼ਤਾਪਲਟ ਦੇ ਕਾਰਨ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ। 

ਪੜ੍ਹੋ ਇਹ ਅਹਿਮ ਖਬਰ-  ਚੀਨ 'ਚ ਕੈਨੇਡੀਅਨ ਨਾਗਰਿਕ ਖ਼ਿਲਾਫ਼ ਅਦਾਲਤ 'ਚ ਸੁਣਵਾਈ ਸ਼ੁਰੂ

ਤਖ਼ਤਾਪਲਟ ਦੇ ਵਿਰੋਧ ਵਿਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ ਅਤੇ ਜੁੰਟਾ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬੇਰਿਹਮੀ ਵਾਲੀ ਕਾਰਵਾਈ ਕਰ ਰਿਹਾ ਹੈ। ਇੱਥੋਂ ਦੇ ਹਾਲਾਤ ਦੀ ਜਾਣਕਾਰੀ ਬਾਹਰੀ ਦੁਨੀਆ ਤੱਕ ਨਾ ਪਹੁੰਚੇ, ਇਸ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਟਰਨੈੱਟ ਤੱਕ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਹੈ। ਨਿੱਜੀ ਪ੍ਰਕਾਸ਼ਕਾਂ ਦੇ ਅਖ਼ਬਾਰਾਂ ਦੇ ਪ੍ਰਕਾਸ਼ਨ ਨੂੰ ਰੋਕ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਅਤੇ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


author

Vandana

Content Editor

Related News