ਇੰਗਲੈਂਡ ''ਚ ਵੱਧ ਰਹੀ ਸੱਭਿਆਚਾਰਕ ਵਿਆਹਾਂ ਦੀ ਮੰਗ
Monday, Jun 21, 2021 - 03:02 PM (IST)
ਟੇਲਫੋਰਡ (ਸੰਜੀਵ ਭਨੋਟ): ਇੰਗਲੈਂਡ ਵਿੱਚ ਜ਼ਿਆਦਾਤਰ ਵਿਆਹ ਗਰਮੀਆਂ ਵਿੱਚ ਹੀ ਹੁੰਦੇ ਹਨ। ਇੱਥੋਂ ਦੇ ਰਿਵਾਜ਼ ਮੁਤਾਬਕ ਆਪਣੇ ਵਿਆਹ ਵਿੱਚ ਵਰਤੀ ਜਾਣ ਵਾਲੀ ਹਰ ਵਸਤੂ ਵਿਆਂਦੜ ਹੀ ਪਸੰਦ ਕਰਦਾ ਹੈ। ਵਿਆਹ ਵਾਲਾ ਹਾਲ, ਡੀ.ਜੇ, ਕਪੜੇ, ਭੰਗੜਾ ਗਿੱਧਾ ਗਰੁੱਪ ਤੇ ਸਜਾਵਟ ਦਾ ਸਾਰਾ ਸਮਾਨ ਮੁੰਡੇ ਕੁੜੀਆਂ ਆਪਣੀ ਪਸੰਦ ਦਾ ਚਾਹੁੰਦੇ ਹਨ। ਅੱਜ ਕੱਲ ਥੀਮ ਵੈਡਿੰਗ ਦਾ ਚਲਨ ਵੀ ਆਮ ਦੇਖਣ ਨੂੰ ਮਿਲਦਾ ਹੈ। ਹੁਣ ਜ਼ਿਆਦਾਤਰ ਪੰਜਾਬੀ ਵਿਆਹ ਪੰਜਾਬੀ ਸੱਭਿਆਚਾਰ ਦੇ ਤਰਜ਼ 'ਤੇ ਉਲੀਕੇ ਜਾਂਦੇ ਹਨ।
ਪਿਛਲੇ 14 ਸਾਲ ਤੋਂ ਵੈਡਿੰਗ ਡੈਕੋਰੇਸ਼ਨ ਦਾ ਕੰਮ ਕਰ ਰਹੇ ਸੁਨੀਤਾ ਮੈਹਮੀ ਤੇ ਮੁਕੇਸ਼ ਮੈਹਮੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਡੇ ਕੋਲ ਜਿੰਨਾ ਵੀ ਕੰਮ ਆਉਂਦਾ ਹੈ ਓਹ ਸਾਰਾ ਹੀ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਹੁੰਦਾ ਹੈ। ਪ੍ਰੇਮ ਵੈਡਿੰਗ ਡੈਕੋਰੇਸ਼ਨ ਨੂੰ ਇਸੇ ਲਈ ਆਪਣਾ ਸ਼ੋਅਰੂਮ ਖੋਲਣਾ ਪਿਆ। ਇੰਗਲੈਂਡ ਦੇ ਜੰਮਪਲ ਮੁੰਡੇ ਕੁੜੀਆਂ ਹੁਣ ਸਾਰਾ ਸਮਾਨ ਦੇਖ ਕੇ ਪਸੰਦ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰੋਂ ਹਜਾਰਾਂ ਲੋਕਾਂ ਨੇ ਲਗਵਾਈ ਵੈਕਸੀਨ
ਮੈਹਮੀ ਪਰਿਵਾਰ ਨੇ ਦੱਸਿਆ ਵਧਦੀ ਮੰਗ ਨੂੰ ਦੇਖਦੇ ਹੋਏ ਓਹ ਪੰਜਾਬ ਤੋਂ ਸਾਰਾ ਸਮਾਨ ਮੰਗਵਾਉਂਦੇ ਹਨ ਜਿਸ ਵਿੱਚ ਘੜੇ, ਮੰਜੇ, ਮੂਹੜੇ, ਫੁਲਕਾਰੀ, ਚਰਖੇ, ਵਿਰਾਸਤੀ ਭਾਂਡੇ ਤੇ ਚੁੱਲ੍ਹੇ ਸ਼ਾਮਲ ਹਨ।ਟੈਲਫੋਰਡ ਵਿੱਚ ਪ੍ਰੇਮ ਵੈਡਿੰਗ ਦੇ ਸ਼ੋਅ ਰੂਮ ਦੇ ਉਦਘਾਟਨ ਵੇਲੇ ਪਰਿਵਾਰ ਤੋਂ ਇਲਾਵਾ ਓਥੋਂ ਦੇ ਮੇਅਰ ਸ: ਅਮਰੀਕ ਸਿੰਘ ਝਾਵਰ ਤੇ ਵੈਲਿੰਗਟਨ ਟਾਊਨ ਦੇ ਮੇਅਰ ਮਿਸਟਰ ਪੌਲ ਸ਼ਾਮਲ ਸਨ। ਇੰਗਲੈਂਡ ਵਿੱਚ ਜਦੋਂ ਵੀ ਕੋਈ ਨਵਾਂ ਬਿਜ਼ਨੈੱਸ ਖੁੱਲ੍ਹਦਾ ਹੈ ਤਾਂ ਸਰਕਾਰ ਵਲੋਂ ਪੂਰੀ ਸਹਾਇਤਾ ਕੀਤੀ ਜਾਂਦੀ ਹੈ।