ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਫਲਸਤੀਨੀਆਂ ''ਤੇ ਗੋਲੀਬਾਰੀ ਕਰਨ ਲਈ ਇਜ਼ਰਾਈਲੀ ਫ਼ੌਜ ਦੀ ਕੀਤੀ ਨਿੰਦਾ

03/01/2024 3:45:37 PM

ਪੈਰਿਸ (ਵਾਰਤਾ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਗਾਜ਼ਾ ਸ਼ਹਿਰ ਵਿਚ ਮਨੁੱਖੀ ਸਹਾਇਤਾ ਵਾਲੇ ਟਰੱਕਾਂ ਦੇ ਆਲੇ-ਦੁਆਲੇ ਇਕੱਠੇ ਹੋਏ ਫਲਸਤੀਨੀਆਂ 'ਤੇ ਗੋਲੀਬਾਰੀ ਕਰਨ ਲਈ ਇਜ਼ਰਾਈਲੀ ਫ਼ੌਜ ਦੀ ਸਖ਼ਤ ਨਿੰਦਾ ਕੀਤੀ ਹੈ। ਮੈਕਰੋਨ ਨੇ ਐਕਸ 'ਤੇ ਲਿਖਿਆ: 'ਗਾਜ਼ਾ ਤੋਂ ਆ ਰਹੀਆਂ ਤਸਵੀਰਾਂ 'ਤੇ ਡੂੰਘਾ ਗੁੱਸਾ ਹੈ, ਜਿੱਥੇ ਇਜ਼ਰਾਈਲੀ ਫ਼ੌਜੀਆਂ ਵੱਲੋਂ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਮੈਂ ਇਸ ਗੋਲੀਬਾਰੀ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਸੱਚਾਈ, ਨਿਆਂ ਅਤੇ ਅੰਤਰਰਾਸ਼ਟਰੀ ਕਾਨੂੰਨ ਪ੍ਰਤੀ ਸਨਮਾਨ ਦੀ ਮੰਗ ਕਰਦਾ ਹਾਂ।'

ਇਹ ਵੀ ਪੜ੍ਹੋ: ਅਨੰਤ-ਰਾਧਿਕਾ ਪ੍ਰੀ-ਵੈਡਿੰਗ ਪਾਰਟੀ: ਜਾਮਨਗਰ ਪਹੁੰਚੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ

ਫਲਸਤੀਨੀ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਜ਼ਰਾਈਲੀ ਬਲਾਂ ਨੇ ਮਨੁੱਖੀ ਸਹਾਇਤਾ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਲੋਕਾਂ ਦੀ ਭੀੜ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਘੱਟੋ-ਘੱਟ 112 ਲੋਕ ਮਾਰੇ ਗਏ ਅਤੇ 760 ਤੋਂ ਵੱਧ ਜ਼ਖ਼ਮੀ ਹੋ ਗਏ। ਇਸ ਦੌਰਾਨ ਇਜ਼ਰਾਈਲ ਨੇ ਦਾਅਵਾ ਕੀਤਾ ਕਿ ਉਸ ਦੀਆਂ ਗੋਲੀਆਂ ਨਾਲ ਇੰਨੇ ਜ਼ਿਆਦਾ ਲੋਕ ਨਹੀਂ ਮਾਰੇ ਗਏ ਹਨ। ਜ਼ਿਆਦਾਤਰ ਲੋਕ ਭੀੜ ਦੁਆਰਾ ਕੁਚਲਣ ਤੋਂ ਬਾਅਦ ਮਾਰੇ ਗਏ, ਕਿਉਂਕਿ ਲੋਕਾਂ ਨੇ ਸਹਾਇਤਾ ਨਾਲ ਭਰੇ ਟਰੱਕਾਂ 'ਤੇ ਹਮਲਾ ਕਰ ਦਿੱਤਾ ਸੀ। ਰਾਸ਼ਟਰਪਤੀ ਨੇ ਕਿਹਾ, 'ਮਨੁੱਖੀ ਸਹਾਇਤਾ ਵੰਡਣ ਦੀ ਇਜਾਜ਼ਤ ਦੇਣ ਲਈ ਤੁਰੰਤ ਜੰਗਬੰਦੀ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।'

ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲ੍ਹੀ ਚੇਤਾਵਨੀ, ਕਿਹਾ- ਯੂਕ੍ਰੇਨ 'ਚ ਫ਼ੌਜ ਭੇਜੀ ਤਾਂ...

ਜ਼ਿਕਰਯੋਗ ਹੈ ਕਿ 7 ਅਕਤੂਬਰ 2023 ਨੂੰ ਹਮਾਸ ਨੇ ਗਾਜ਼ਾ ਤੋਂ ਇਜ਼ਰਾਈਲ ਦੇ ਖਿਲਾਫ ਇੱਕ ਵਿਸ਼ਾਲ ਰਾਕੇਟ ਹਮਲਾ ਕੀਤਾ ਅਤੇ ਸਰਹੱਦ ਦੀ ਉਲੰਘਣਾ ਕੀਤੀ, ਜਿਸ ਵਿੱਚ 1,200 ਲੋਕ ਮਾਰੇ ਗਏ ਅਤੇ ਲਗਭਗ 240 ਹੋਰਾਂ ਨੂੰ ਅਗਵਾ ਕਰ ਲਿਆ ਗਿਆ। ਇਜ਼ਰਾਈਲ ਨੇ ਜਵਾਬੀ ਹਮਲੇ ਸ਼ੁਰੂ ਕੀਤੇ, ਗਾਜ਼ਾ ਦੀ ਪੂਰੀ ਨਾਕਾਬੰਦੀ ਦਾ ਆਦੇਸ਼ ਦਿੱਤਾ ਅਤੇ ਹਮਾਸ ਦੇ ਲੜਾਕਿਆਂ ਨੂੰ ਖ਼ਤਮ ਕਰਨ ਅਤੇ ਬੰਧਕਾਂ ਨੂੰ ਬਚਾਉਣ ਦੇ ਟੀਚੇ ਦੇ ਨਾਲ ਫਲਸਤੀਨੀ ਖੇਤਰ ਵਿੱਚ ਜ਼ਮੀਨੀ ਘੁਸਪੈਠ ਸ਼ੁਰੂ ਕਰ ਦਿੱਤੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਗਾਜ਼ਾ ਪੱਟੀ 'ਚ ਹੁਣ ਤੱਕ ਕਰੀਬ 30 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'; ਬੰਦ ਹੋ ਗਈ ਸੀ ਦਿਲ ਦੀ ਧੜਕਣ, 50 ਮਿੰਟਾਂ ਬਾਅਦ ਇੰਝ ਦਿੱਤੀ ਮੌਤ ਨੂੰ ਮਾਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News