ਇਕ ਹਫਤੇ ''ਚ ਭੂਚਾਲ ਦੇ ਸੈਂਕੜੇ ਝਟਕੇ, ਐਮਰਜੈਂਸੀ ਦਾ ਐਲਾਨ

Friday, Feb 07, 2025 - 12:39 PM (IST)

ਇਕ ਹਫਤੇ ''ਚ ਭੂਚਾਲ ਦੇ ਸੈਂਕੜੇ ਝਟਕੇ, ਐਮਰਜੈਂਸੀ ਦਾ ਐਲਾਨ

ਐਥਨਜ਼ (ਏਜੰਸੀ)- ਯੂਨਾਨ ਦੀ ਸਰਕਾਰ ਨੇ ਵੀਰਵਾਰ ਨੂੰ ਸੈਂਟੋਰੀਨੀ ਟਾਪੂ 'ਤੇ ਪਿਛਲੇ ਇਕ ਹਫ਼ਤੇ ਵਿਚ ਭੂਚਾਲ ਦੇ ਸੈਂਕੜੇ ਝਟਕੇ ਮਹਿਸੂਸ ਕੀਤੇ ਜਾਣ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕੀਤਾ। ਬੁੱਧਵਾਰ ਰਾਤ ਨੂੰ ਟਾਪੂ 'ਤੇ ਆਏ 5.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਸਿਵਲ ਰੱਖਿਆ ਮੰਤਰਾਲਾ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜਿਸ ਨਾਲ ਅਧਿਕਾਰੀਆਂ ਨੂੰ ਤੁਰੰਤ ਜ਼ਰੂਰੀ ਕਾਰਵਾਈ ਕਰਨ ਦੀ ਆਗਿਆ ਮਿਲ ਗਈ ਹੈ। ਸੈਂਟੋਰੀਨੀ ਟਾਪੂ 'ਤੇ 31 ਜਨਵਰੀ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ, ਪਰ ਬੁੱਧਵਾਰ ਨੂੰ ਆਇਆ ਭੂਚਾਲ ਸਭ ਤੋਂ ਤੇਜ਼ ਸੀ। ਸਰਕਾਰੀ ਬੁਲਾਰੇ ਪਾਵਲੋਸ ਮਰੀਨਾਕਿਸ ਨੇ ਕਿਹਾ ਕਿ ਟਾਪੂ 'ਤੇ ਐਮਰਜੈਂਸੀ ਸੇਵਾਵਾਂ ਸਰਗਰਮ ਹਨ।

ਇਹ ਵੀ ਪੜ੍ਹੋ: ਅਮਰੀਕਾ ਮਗਰੋਂ ਕੈਨੇਡਾ ਵੀ ਹੋਇਆ ਸਖਤ, ਇਨ੍ਹਾਂ ਲੋਕਾਂ 'ਤੇ ਕਾਰਵਾਈ ਦੇ ਹੁਕਮ

ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, "ਫਾਇਰ ਬ੍ਰਿਗੇਡ, ਪੁਲਸ, ਤੱਟ ਰੱਖਿਅਕ, ਹਥਿਆਰਬੰਦ ਬਲਾਂ ਅਤੇ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਕਰਮਚਾਰੀਆਂ ਨੇ ਸੈਂਟੋਰੀਨੀ ਅਤੇ ਆਲੇ ਦੁਆਲੇ ਦੇ ਟਾਪੂਆਂ 'ਤੇ ਸਥਿਤੀ ਸੰਭਾਲ ਲਈ ਹੈ।" ਹਾਲਾਂਕਿ ਭੂਚਾਲ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਪਰ ਹਜ਼ਾਰਾਂ ਨਿਵਾਸੀ ਅਤੇ ਕਾਮੇ ਡਰ ਦੇ ਮਾਰੇ ਪਲਾਇਨ ਕਰ ਰਹੇ ਹਨ। ਜ਼ਿਆਦਾਤਰ ਲੋਕ ਕਿਸ਼ਤੀਆਂ ਵਿੱਚ ਸਵਾਰ ਹੋ ਕੇ ਯੂਨਾਨੀ ਮੁੱਖ ਭੂਮੀ ਵੱਲ ਚਲੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਭੂਚਾਲਾਂ ਦਾ ਏਜੀਅਨ ਸਾਗਰ ਵਿੱਚ ਜਵਾਲਾਮੁਖੀ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਹੈ, ਪਰ ਉਹ ਇਹ ਨਹੀਂ ਕਹਿ ਸਕਦੇ ਕਿ ਕੀ ਇਸ ਖੇਤਰ ਵਿੱਚ ਹੋਰ ਸ਼ਕਤੀਸ਼ਾਲੀ ਭੂਚਾਲ ਆ ਸਕਦੇ ਹਨ ਜਾਂ ਨਹੀਂ। ਟਾਪੂ ਦੇ ਆਰਥੋਡਾਕਸ ਚਰਚ ਨੇ ਵਸਨੀਕਾਂ ਨੂੰ ਮੁਸੀਬਤ ਦੇ ਸਮੇਂ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਜਹਾਜ਼ ਦੀ ਲੈਂਡਿੰਗ ਕਰਵਾ ਕੇ ਟਰੰਪ ਨੇ ਡੰਕੀ ਲਾਉਣ ਵਾਲੇ ਪੰਜਾਬੀਆਂ ਨੂੰ ਦਿੱਤਾ ‘ਸਖ਼ਤ ਸੁਨੇਹਾ’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News