ਟੇਸਲਾ ਦਾ ਮੁੱਖ ਦਫਤਰ ਕੈਲੀਫੋਰਨੀਆ ਤੋਂ ਟੈਕਸਾਸ ''ਚ ਹੋਵੇਗਾ ਤਬਦੀਲ

Saturday, Oct 09, 2021 - 10:16 PM (IST)

ਟੇਸਲਾ ਦਾ ਮੁੱਖ ਦਫਤਰ ਕੈਲੀਫੋਰਨੀਆ ਤੋਂ ਟੈਕਸਾਸ ''ਚ ਹੋਵੇਗਾ ਤਬਦੀਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਏਲਨ ਮਸਕ ਦੀ ਕੰਪਨੀ  ਟੇਸਲਾ ਦਾ ਹੈੱਡਕੁਆਰਟਰ ਕੈਲੀਫੋਰਨੀਆ ਤੋਂ ਟੈਕਸਾਸ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਸਬੰਧੀ ਟੇਸਲਾ ਦੇ ਸੀ.ਈ.ਓ. ਏਲਨ ਮਸਕ ਨੇ ਵੀਰਵਾਰ ਨੂੰ ਇੱਕ ਮੀਟਿੰਗ ਵਿੱਚ ਘੋਸ਼ਣਾ ਕੀਤੀ ਹੈ ਕਿ ਕੰਪਨੀ ਦਾ  ਹੈੱਡਕੁਆਰਟਰ ਕੈਲੀਫੋਰਨੀਆ ਦੇ ਪਾਲੋ ਆਲਟੋ ਤੋਂ ਆਸਟਿਨ (ਟੈਕਸਾਸ) ਵਿੱਚ ਤਬਦੀਲ ਕੀਤਾ ਜਾਵੇਗਾ। ਪਿਛਲੀ ਗਰਮੀਆਂ ਵਿੱਚ, ਕੰਪਨੀ ਨੇ ਘੋਸ਼ਣਾ ਕੀਤੀ ਸੀ ਕਿ ਉਸਦੀ ਨਵੀਂ ਗੀਗਾਫੈਕਟਰੀ ਟ੍ਰੈਵਿਸ ਕਾਉਂਟੀ ਵਿੱਚ ਹੋਵੇਗੀ। ਕੰਪਨੀ ਅਨੁਸਾਰ ਫੈਕਟਰੀ ਹਵਾਈ ਅੱਡੇ ਤੋਂ ਪੰਜ ਮਿੰਟ, ਡਾਊਨਟਾਊਨ ਤੋਂ 15 ਮਿੰਟ ਦੀ ਦੂਰੀ 'ਤੇ ਹੈ। ਏਲਨ ਅਨੁਸਾਰ ਇਹ ਟੇਸਲਾ ਦੇ ਕੈਲੀਫੋਰਨੀਆ ਛੱਡਣ ਦੀ ਗੱਲ ਨਹੀਂ ਹੈ, ਬਲਕਿ ਕੰਪਨੀ ਦਾ ਇਰਾਦਾ ਅਸਲ ਵਿੱਚ ਆਉਟਪੁੱਟ ਨੂੰ ਵਧਾਉਣਾ ਹੈ। 2020 ਵਿੱਚ, ਕੋਰੋਨਾ ਮਹਾਂਮਾਰੀ ਨਾਲ ਸਬੰਧਿਤ ਮੁੱਦਿਆਂ ਕਰਕੇ ਮਸਕ ਨੇ ਕਾਉਂਟੀ ਨੇਤਾਵਾਂ ਨਾਲ ਉੱਚ ਪੱਧਰੀ ਝਗੜੇ ਤੋਂ ਬਾਅਦ ਇਸ ਬੇਅ ਏਰੀਆ ਤੋਂ ਹੈੱਡਕੁਆਰਟਰਾਂ ਨੂੰ ਟੈਕਸਾਸ ਵਿੱਚ ਤਬਦੀਲ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਇਸ ਕੰਪਨੀ ਦੇ ਟੈਕਸਾਸ ਚਲੇ ਜਾਣ ਕਾਰਨ, ਕਈ ਕੈਲੀਫੋਰਨੀਆ ਨਿਵਾਸੀਆਂ ਦੀ ਨੌਕਰੀ 'ਤੇ ਅਸਰ ਪੈ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News