ਇਲੈਕਟ੍ਰਿਕ ਸਕੂਟਰ ਨੇ ਮਚਾਇਆ ਤਾਂਡਵ ! ਪੂਰੀ ਬਿਲਡਿੰਗ ''ਚ ਲੱਗ ਗਈ ਅੱਗ, 4 ਲੋਕਾਂ ਦੀ ਹੋਈ ਦਰਦਨਾਕ ਮੌਤ

Saturday, Jun 07, 2025 - 03:48 PM (IST)

ਇਲੈਕਟ੍ਰਿਕ ਸਕੂਟਰ ਨੇ ਮਚਾਇਆ ਤਾਂਡਵ ! ਪੂਰੀ ਬਿਲਡਿੰਗ ''ਚ ਲੱਗ ਗਈ ਅੱਗ, 4 ਲੋਕਾਂ ਦੀ ਹੋਈ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਫਰਾਂਸ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਇਲੈਕਟ੍ਰਿਕ ਸਕੂਟਰ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਪਲਾਂ 'ਚ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸ ਦੇ ਸ਼ੈਂਪੇਨ ਦੀ ਰਾਜਧਾਨੀ ਰੀਮਜ਼ ਵਿੱਚ ਇੱਕ 10-ਮੰਜ਼ਿਲਾ ਹਾਊਸਿੰਗ ਬਲਾਕ 'ਚ ਇਕ ਬੈਟਰੀ ਵਾਲੀ ਸਕੂਟਰੀ ਨੂੰ ਅੱਗ ਲੱਗ ਗਈ, ਜਿਸ ਕਾਰਨ ਅੱਗ ਪੂਰੇ ਬਲਾਕ 'ਚ ਫੈਲ ਗਈ ਤੇ 4 ਲੋਕਾਂ ਦੀ ਮੌਤ ਹੋ ਗਈ।

ਇਸ ਮਗਰੋਂ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰੀਮਜ਼ ਦੇ ਵਕੀਲ ਫ੍ਰਾਂਸੋਆ ਸ਼ਨਾਈਡਰ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਇੱਕ 13 ਸਾਲਾ ਬੱਚੇ ਨੇ ਅੱਗ ਲੱਗਣ ਮਗਰੋਂ ਬਲਾਕ ਦੀ ਚੌਥੀ ਮੰਜ਼ਿਲ 'ਤੇ ਸਥਿਤ ਅਪਾਰਟਮੈਂਟ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਫਲੈਟ ਦੇ ਅੰਦਰੋਂ ਮਿਲੀ ਇੱਕ ਸੜੀ ਹੋਈ ਲਾਸ਼ ਉਸ ਦੇ 15 ਸਾਲ ਦੇ ਵੱਡੇ ਭਰਾ ਦੀ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਵੱਡੀ ਖ਼ਬਰ ! 3 ਮਹੀਨੇ ਤੱਕ ਰੋਜ਼ਾਨਾ 100 ਤੋਂ ਵੱਧ ਉਡਾਣਾਂ ਹੋਣਗੀਆਂ ਰੱਦ

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ 87 ਸਾਲਾ ਔਰਤ ਅਤੇ ਉਸ ਦੇ 59 ਸਾਲਾ ਪੁੱਤਰ, ਜੋ ਕਿ 8ਵੀਂ ਮੰਜ਼ਿਲ 'ਤੇ ਰਹਿੰਦਾ ਸੀ, ਦੀ ਵੀ ਧੂੰਏਂ ਵਿੱਚ ਦਮ ਘੁੱਟਣ ਕਾਰਨ ਦਰਦਨਾਕ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਾਦਸੇ 'ਚ ਦੋ ਲੋਕ ਗੰਭੀਰ ਜ਼ਖਮੀ ਵੀ ਹੋ ਗਏ ਹਨ, ਜਿਨ੍ਹਾਂ ਵਿੱਚ ਮ੍ਰਿਤਕ ਭਰਾਵਾਂ ਦਾ ਮਤਰੇਆ ਪਿਓ ਵੀ ਸ਼ਾਮਲ ਹੈ। ਉਹ ਅੱਗ 'ਚ ਬੁਰੀ ਤਰ੍ਹਾਂ ਸੜ ਗਿਆ ਸੀ ਅਤੇ ਉਸ ਨੂੰ 26 ਹੋਰ ਲੋਕਾਂ ਸਣੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਸਨਾਈਡਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਗ ਅਚਾਨਕ ਲੱਗੀ ਸੀ, ਜੋ ਬੈਟਰੀ ਵਾਲੇ ਸਕੂਟਰ ਤੋਂ ਸ਼ੁਰੂ ਹੋਈ ਤੇ ਤੇਜ਼ੀ ਨਾਲ ਫੈਲ ਗਈ। ਬੈਟਰੀਆਂ ਨਾਲ ਲੱਗੀ ਅੱਗ ਬੁਝਾਉਣੀ ਬਹੁਤ ਮੁਸ਼ਕਲ ਹੁੰਦੀ ਹੈ ਅਤੇ ਫਾਇਰ ਅਫਸਰਾਂ ਨੇ ਤਿੰਨ ਘੰਟਿਆਂ ਤੋਂ ਵੀ ਵੱਧ ਸਮੇਂ ਦੀ ਮੁਸ਼ੱਕਤ ਮਗਰੋਂ ਅੱਗ 'ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ- 'ਮਾਸੂਮ' ਜਿਹੀ ਬੀਬੀ ਕਰ ਗਈ ਵੱਡਾ ਕਾਂਡ ; ਲੋਕਾਂ ਦੇ ਪੈਸੇ ਕਢਵਾ ਕੇ ਮਾਰਕੀਟ 'ਚ ਕੀਤੇ Invest, ਜਦੋਂ ਉਹ ਵੀ ਡੁੱਬੇ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News