ਐਨ.ਆਰ.ਆਈ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਦੀ ਚੋਣ ਜਨਵਰੀ, 2024 ਨੂੰ ਹੋਵੇਗੀ : ਸੁਰਿੰਦਰ ਸਿੰਘ ਰਾਣਾ
Tuesday, Oct 17, 2023 - 01:37 PM (IST)
ਰੋਮ (ਦਲਵੀਰ ਕੈਂਥ): ਪਿਛਲੇ ਕਰੀਬ 3-4 ਦਹਾਕਿਆਂ ਤੋਂ ਦੁਨੀਆ ਭਰ ਵਿੱਚ ਰਹਿਣ ਬਸੇਰਾ ਕਰਦੇ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ ਮੁਸਕਿਲਾਂ ਦੇ ਹੱਲ ਲਈ ਅਗਵਾਈ ਕਰਦੀ ਆ ਰਹੀ ਸਿਰਮੌਰ ਸੰਸਥਾ ਐਨ.ਆਰ.ਆਈ ਸਭਾ ਪੰਜਾਬ (ਰਜਿ:) ਹੈ। ਇਸ ਦੀ ਪ੍ਰਧਾਨਗੀ ਦੀ 9ਵੀਂ ਇਲੈਕਸ਼ਨ 5 ਜਨਵਰੀ, 2024 ਨੂੰ ਸਭਾ ਦੇ ਮੁੱਖ ਦਫ਼ਤਰ ਜਲੰਧਰ ਵਿਖੇ ਹੋਣ ਜਾ ਰਹੀ ਹੈ, ਜਿਸ ਵਿੱਚ ਸਮੂਹ ਪਰਵਾਸੀ ਪੰਜਾਬੀਆਂ ਨੂੰ ਹੁੰਮ ਹੁੰਮਾਂ ਕੇ ਪਹੁੰਚਣ ਦੀ ਅਪੀਲ ਕਰਦਿਆਂ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਯੂਰਪ ਐਨ.ਆਰ.ਆਈ ਸਭਾ ਪੰਜਾਬ (ਰਜਿ:) ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਵਿਚਾਰ ਸਾਂਝ ਕਰਦਿਆਂ ਕਿਹਾ ਕਿ ਜਿਹੜੇ ਸਭਾ ਮੈਂਬਰਾਂ ਕੋਲ ਪਹਿਚਾਣ ਪੱਤਰ ਪੁਰਾਣੇ ਹਨ, ਉਹ ਉਸ ਦਾ ਨਵੀਨੀਕਰਨ ਜਲਦ ਕਰਵਾ ਲੈਣ ਤੇ ਜਿਹੜੇ ਸਾਥੀ ਸਭਾ ਦੀ ਮੈਂਬਰਸ਼ਿਪ ਲੈਣੀ ਚਾਹੁੰਦੇ ਹਨ ਉਹ ਵੀ ਜਲਦ ਲੈ ਲੈਣ ਤਾਂ ਜੋ ਉਹਨਾਂ ਨੂੰ ਵੀ ਚੋਣ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਗੁਰਪਤਵੰਤ ਪੰਨੂ ਮਾਨਸਿਕ ਤੌਰ ’ਤੇ ਬਿਮਾਰ : ਜਸਦੀਪ ਸਿੰਘ ਜੱਸੀ
ਐਨ.ਆਰ.ਆਈ ਸਭਾ ਪੰਜਾਬ (ਰਜਿ:) ਦੇ ਹੁਣ ਤੱਕ ਵਿਦੇਸ਼ਾਂ ਵਿੱਚ 25000 ਕਰੀਬ ਮੈਂਬਰ ਹਨ, ਜਿਹਨਾਂ ਨੇ ਦਰਪੇਸ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਭਰ ਵਿੱਚ 12 ਜਿਲ੍ਹਾ ਪੱਧਰੀ ਐਨ.ਆਰ.ਆਈ ਸਭਾ ਦੇ ਦਫ਼ਤਰ ਵੀ ਬਣਾਏ ਹੋਏ ਹਨ। 5 ਜਨਵਰੀ ਨੂੰ ਐਨ.ਆਰ.ਆਈ ਸਭਾ ਪੰਜਾਬ (ਰਜਿ:)ਦੇ ਪ੍ਰਧਾਨ ਦੀ ਹੋਣ ਜਾ ਰਹੀ ਚੋਣ ਦੇ ਪੇਪਰ 11-12 ਦਸੰਬਰ, 2023 ਨੂੰ ਭਰੇ ਜਾਣਗੇ। ਇਹ ਚੋਣ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਜਿਸ ਦਾ ਨਤੀਜਾ ਵੀ 5 ਜਨਵਰੀ ਸ਼ਾਮ ਨੂੰ ਹੀ ਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।