ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ ''ਚ ਅੱਠ ਅੱਤਵਾਦੀ ਢੇਰ
Wednesday, Oct 30, 2024 - 10:51 PM (IST)
ਪੇਸ਼ਾਵਰ (ਏਪੀ) : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਸੂਬੇ ਵਿਚ ਬੁੱਧਵਾਰ ਨੂੰ ਫੌਜੀ ਹੈਲਾਕਾਪਟਰ ਦੀ ਮਦਦ ਨਾਲ ਇਕ ਅੱਤਵਾਦੀ ਟਿਕਾਣੇ 'ਤੇ ਹਮਲਾ ਕੀਤਾ, ਜਿਸ ਵਿਚ ਅੱਠ ਸ਼ੱਕੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਪੁਲਸ ਅਧਿਕਾਰੀ ਜਾਹਿਦ ਉੱਲਾ ਨੇ ਦੱਲਿਆ ਕਿ ਖੈਬਰਪਖਤੂਨਖਵਾ ਸੂਬੇ ਦੇ ਬੰਨੂ ਜ਼ਿਲ੍ਹੇ ਵਿਚ ਚਲਾਈ ਗਈ ਮੁਹਿੰਮ ਵਿਚ ਮਾਰੇ ਗਏ ਲੋਕਾਂ ਵਿਚ ਇਕ ਸਥਾਨਕ ਅੱਤਵਾਦੀ ਕਮਾਂਡਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕੋਈ ਹੋਰ ਵੇਰਵਾ ਨਹੀਂ ਦਿੱਤਾ ਤੇ ਇਹ ਜਾਣਕਾਰੀ ਵਿ ਸਪੱਸ਼ਟ ਨਹੀਂ ਹੈ ਕਿ ਸੁਰੱਖਿਆ ਬਲਾਂ ਵਿਚ ਕੋਈ ਮਾਰਿਆ ਗਿਆ ਹੈ ਜਾਂ ਨਹੀਂ। ਪਾਕਿਸਤਾਨ ਦੇ ਸੁਰੱਖਿਆ ਬਲ ਅਕਸਰ ਪਾਕਿਸਤਾਨੀ ਤਾਲਿਬਾਨ ਦੇ ਖਿਲਾਫ ਅਜਿਹੀਆਂ ਮੁਹਿੰਮਾਂ ਚਲਾਉਂਦੇ ਹਨ, ਜਿਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਜਾਂ ਟੀਟੀਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਉਹ ਅਫਗਾਨ ਤਾਲਿਬਾਨ ਦਾ ਸਹਿਯੋਗੀ ਹੈ, ਪਰ ਇਕ ਅਲੱਗ ਸਮੂਹ ਹੈ।