ਪਾਕਿਸਤਾਨ : ਖੱਡ 'ਚ ਡਿੱਗਿਆ ਯਾਤਰੀ ਵਾਹਨ, 8 ਲੋਕਾਂ ਦੀ ਮੌਤ ਤੇ 17 ਹੋਰ ਜ਼ਖ਼ਮੀ
Friday, Jun 09, 2023 - 03:39 PM (IST)

ਪੇਸ਼ਾਵਰ (ਭਾਸ਼ਾ)- ਉੱਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਖੇਤਰ ਵਿੱਚ ਇੱਕ ਯਾਤਰੀ ਵਾਹਨ ਦੇ ਖੱਡ ਵਿੱਚ ਡਿੱਗਣ ਕਾਰਨ ਇੱਕ ਪਰਿਵਾਰ ਦੇ ਦੋ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਗੱਡੀ ਵਿੱਚ ਇੱਕੋ ਪਰਿਵਾਰ ਦੇ 25 ਲੋਕ ਸਵਾਰ ਸਨ ਅਤੇ ਅੱਪਰ ਦੀਰ ਤੋਂ ਚਿਤਰਾਲ ਜਾ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਹਾਲਾਤ ਬਦਤਰ, ਹੁਣ ਕਣਕ, ਆਟੇ ਦੀ ਤਸਕਰੀ ਰੋਕਣ ਲਈ ਧਾਰਾ 144 ਲਾਗੂ
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵੀਰਵਾਰ ਨੂੰ ਲੋਵਾਰੀ ਟੋਪ ਨੇੜੇ ਕੋਚਨ ਗੋਲ 'ਤੇ ਇਕ ਕਰਵ 'ਤੇ ਡਰਾਈਵਰ ਨੇ ਵਾਹਨ 'ਤੇ ਕੰਟਰੋਲ ਗੁਆ ਦਿੱਤਾ। ਬਚਾਅ ਕਾਰਜ 'ਚ ਲੱਗੇ ਅਧਿਕਾਰੀਆਂ ਮੁਤਾਬਕ ਜ਼ਖਮੀਆਂ 'ਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।