ਘਾਨਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਫੁੱਟਬਾਲ ਖਿਡਾਰੀਆਂ ਦੀ ਮੌਤ

9/20/2020 8:34:23 AM

ਅੰਕਾਰਾ- ਅਫਰੀਕੀ ਦੇਸ਼ ਘਾਨਾ ਦੇ ਅਸ਼ਾਂਤ ਖੇਤਰ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ 8 ਨਾਬਾਲਗ ਫੁੱਟਬਾਲ ਖਿਡਾਰੀਆ ਦੀ ਮੌਤ ਹੋ ਗਈ ਅਤੇ 24 ਹੋਰ ਜ਼ਖ਼ਮੀ ਹੋ ਗਏ।


ਸਥਾਨਕ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਸ ਮੋਟਰ ਟਰੈਫਿਕ ਐਂਡ ਟਰਾਂਸਪੋਰਟ ਵਿਭਾਗ ਦੇ ਕਮਾਂਡਰ ਐਡਮੰਡ ਨਿਆਮੇਕੇ ਨੇ ਮੀਡੀਆ ਨੂੰ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ 4 ਲੋਕਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿਨ੍ਹਾਂ ਵਿਚੋਂ 2 ਨੇ ਦਮ ਤੋੜ ਦਿੱਤਾ ਤੇ ਬਾਕੀ 2 ਇਲਾਜ ਕਰਵਾ ਰਹੇ ਹਨ। ਨਿਆਮੇਕੇ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦ 12-15 ਸਾਲ ਦੀ ਉਮਰ ਦੇ ਫੁੱਟਬਾਲ ਖਿਡਾਰੀ ਅਸ਼ਾਂਤ ਖੇਤਰ ਦੇ ਅਫਰੈਚੋ ਤੋਂ ਵਾਪਸ ਪਰਤ ਰਹੇ ਸਨ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। 


Lalita Mam

Content Editor Lalita Mam