ਈਦ ਅਲ-ਫਿਤਰ ਤਿਉਹਾਰ ਮੁਸਲਮਾਨ, ਇਟਾਲੀਅਨ ਤੇ ਸਿੱਖ ਭਾਈਚਾਰੇ ਨੇ ਮੁਹੱਬਤੀ ਸਾਂਝ ਨਾਲ ਮਨਾਇਆ
Monday, Mar 31, 2025 - 04:43 PM (IST)

ਰੋਮ (ਦਲਵੀਰ ਸਿੰਘ ਕੈਂਥ)- ਇਸਲਾਮੀ ਤਿਉਹਾਰ ਈਦ ਅਲ-ਫਿਤਰ ਦੁਨੀਆ ਭਰ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਤੇ ਯੂਰਪ ਦੇ ਦੇਸ਼ ਇਟਲੀ ਵਿੱਚ ਵੀ ਸਮੁੱਚੇ ਮੁਸਲਮਾਨ ਭਾਈਚਾਰੇ ਵੱਲੋਂ ਈਦ ਅਲ-ਫਿਤਰ ਦਾ ਉਤਸਵ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਇੱਥੇ ਕਾਬਲੇ ਤਾਰੀਫ਼ ਕਾਰਵਾਈ ਇਹ ਹੈ ਕਿ ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀਓ ਦੇ ਦਿੱਤੇ ਸਾਂਝੀਵਾਲਤਾ ਦੇ ਸੰਦੇਸ਼ ਅਨੁਸਾਰ ਇਮਿਲੀਆ ਰੋਮਾਨਾ ਸੂਬੇ ਦੇ ਸ਼ਹਿਰ ਕਸਤਲਫ੍ਰਾਂਕੋ ਇਮਿਲੀਆ (ਮੋਦਨਾ) ਵਿਖੇ ਈਦ ਅਲ-ਫਿਤਰ ਤਿਉਹਾਰ ਪਿਛਲੇ ਇੱਕ ਦਹਾਕੇ ਤੋਂ ਵੀ ਵਧੇਰੇ ਸਮੇਂ ਤੋਂ ਇਟਾਲੀਅਨ, ਸਿੱਖ ਤੇ ਮੁਸਲਮਾਨ ਭਾਈਚਾਰਾ ਮੁੱਹਬਤੀ ਤੇ ਅਦਬੀ ਲਹਿਜੇ ਵਿੱਚ ਗਹਿਗਚ ਹੋ ਕੇ ਮਨਾਉਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- 300 ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ, ਭਾਰਤੀ ਵਿਦਿਆਰਥੀਆਂ ਦੀ ਵਧੀ ਚਿੰਤਾ
ਇਸ ਵਾਰ ਵੀ ਇਹ ਤਿਉਹਾਰ ਪਿਆਰ ਦੇ ਰੰਗਾਂ ਵਿੱਚ ਰੰਗੇ ਵੱਖ-ਵੱਖ ਦੇਸ਼ ਤੇ ਭਾਈਚਾਰੇ ਦੇ ਲੋਕਾਂ ਨੇ ਬਹੁਤ ਹੀ ਸਤਿਕਾਰਤ ਲਹਿਜੇ ਨਾਲ ਮਨਾਇਆ, ਜਿਸ ਵਿੱਚ ਜਿੱਥੇ ਮੁਸਲਮਾਨ ਭਰਾਵਾਂ ਲਈ ਨਮਾਜ ਤੋਂ ਬਾਅਦ ਵਿਸ਼ੇਸ਼ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੀ ਸੇਵਾ ਨਿਭਾਈ ਗਈ ਜਿਸ ਵਿੱਚ ਨਿਉ ਟਾਂਡਾ ਟੀ.ਆਰ.ਐਸ ਤੇ ਸੇਵਾਦਾਰ ਜੱਥਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਕਸਟਲਫ੍ਰਾਂਕੋ ਇਮਿਲੀਆ ਵੱਲੋਂ ਅਹਿਮ ਸੇਵਾ ਨਿਭਾਈ ਗਈ। ਮੁਸਲਮਾਨ ਭਾਈਚਾਰੇ ਦੇ ਰੋਜ਼ਿਆਂ ਤੋਂ ਬਾਅਦ ਆਏ ਈਦ ਅਲ-ਫਿਤਰ ਦੇ ਤਿਉਹਾਰ ਨੂੰ ਮੁਸਲਿਮ ਭਾਈਚਾਰੇ ਨਾਲ ਮਨਾਉਣ ਨਗਰ ਕੌਂਸਲ ਕਸਤਲਫ੍ਰਾਂਕੋ ਇਮਿਲੀਆ ਦੇ ਮੇਅਰ ਗਰਜਾਨੋ ਜਿਓਵਾਨੀ, ਭਾਈ ਸੁਖਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਨਾਨਕ ਦਰਬਾਰ ਕਸਤਲਫ੍ਰਾਂਕੋ ਇਮਿਲੀਆ, ਸਿੱਖ ਆਗੂ ਭਾਈ ਗੁਰਚਰਨ ਸਿੰਘ ਭੁੰਗਰਨੀ ਤੋਂ ਇਲਾਵਾ ਹੋਰ ਵੀ ਵੱਖ-ਵੱਖ ਦੇਸ਼ਾਂ ਦੇ ਲੋਕ ਪਹੁੰਚੇ। ਇਸ ਈਦ ਅਲ-ਫਿਤਰ ਵਿੱਚ ਭਾਰਤ,ਪਾਕਿਸਤਾਨ,ਬੰਗਲਾ ਦੇਸ਼, ਮੋਰਾਕੋ ਆਦਿ ਦੇਸ਼ਾਂ ਦੇ 2 ਹਜ਼ਾਰ ਤੋਂ ਵੱਧ ਲੋਕਾਂ ਨੇ ਰਲ-ਮਿਲ ਈਦ ਅਲ-ਫਿਤਰ ਮਨਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।