ਕੋਰੋਨਾ ਦਾ ਅਸਰ : ਜਸ਼ਨਾਂ ਦੇ ਰੰਗ ਪਏ ਫਿੱਕੇ, ਮਿਸਰ 'ਚ ਲੋਕਾਂ ਨੇ ਘਰ ਰਹਿ ਕੇ ਮਨਾਈ ਈਦ

5/25/2020 10:02:19 AM

ਕਾਹਿਰਾ- ਮਿਸਰ ਵਿਚ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਦੇਸ਼ ਵਾਸੀਆਂ ਨੇ ਨਿਰਧਾਰਤ ਨਿਯਮਾਂ ਦਾ ਪਾਲਣ ਕਰਦੇ ਹੋਏ ਘਰ ਵਿਚ ਰਹਿ ਕੇ ਈਦ-ਅਲ-ਫਿਤਰ ਦਾ ਤਿਉਹਾਰ ਮਨਾਇਆ। ਦੇਸ਼ ਵਿਚ ਕੋਰੋਨਾ ਦੇ ਮੱਦੇਨਜ਼ਰ  ਲਾਕਡਾਊਨ, ਸਮਾਜਿਕ ਦੂਰੀ ਦਾ ਪਾਲਣ ਦੇ ਨਾਲ-ਨਾਲ ਐਤਵਾਰ ਦੁਪਹਿਰ ਤੋਂ 13 ਘੰਟੇ ਦੇ ਕਰਫਿਊ ਨਾਲ ਸੁਰੱਖਿਆ ਵਧਾ ਦਿੱਤੀ ਗਈ। ਇਸ ਸਾਲ ਪਿਛਲੇ ਸਾਲਾਂ ਦੇ ਠੀਕ ਉਲਟ ਸੜਕਾਂ, ਜਨਤਕ ਪਾਰਕ ਅਤੇ ਸਮੁੰਦਰੀ ਤਟ ਵਿਚ ਜਿੱਥੇ ਲੋਕਾਂ ਦੀ ਭੀੜ ਹੁੰਦੀ ਸੀ, ਉੱਥੇ ਸਿਰਫ ਸੰਨਾਟਾ ਪਸਰਿਆ ਹੋਇਆ ਹੈ। ਈਦ ਦੀ ਦਾਵਤ ਲਈ ਮਿਸਰਵਾਸੀ ਜਿੱਥੇ ਇਸ ਤਿਉਹਾਰ ਨੂੰ ਪਾਰਕ, ਚਿੜੀਆਘਰ ਅਤੇ ਸਮੁੰਦਰੀ ਤਟਾਂ 'ਤੇ ਜਿੱਥੇ ਲੋਕਾਂ ਦੀ ਭੀੜ ਹੁੰਦੀ ਸੀ, ਉੱਥੇ ਵੀ ਸੰਨਾਟਾ ਹੈ। 

ਅਰਬ ਦੇਸ਼ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਵਿਚ ਹੁਣ ਤਕ ਕੋਰੋਨਾ ਦੇ 17,265 ਮਾਮਲੇ ਸਾਹਮਣੇ ਆਏ ਹਨ, ਜਿਸ ਵਿਚੋਂ 4807 ਮਰੀਜ਼ ਠੀਕ ਹੋ ਗਏ ਹਨ ਅਤੇ ਇਸ ਵਾਇਰਸ ਕਾਰਨ 764 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਿਸਰ ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 6 ਦਿਨਾਂ ਦੀ ਛੁੱਟੀ ਦੌਰਾਨ ਕੋਰੋਨਾ ਦੇ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸੇ ਲਈ ਇੱਥੇ ਕਰਫਿਊ ਨੂੰ 9 ਘੰਟੇ ਦੀ ਥਾਂ 13 ਘੰਟਿਆਂ ਲਈ ਵਧਾ ਦਿੱਤਾ ਗਿਆ ਹੈ। ਈਦ ਦੀ ਛੁੱਟੀ ਦੇ ਬਾਅਦ ਕਰਫਿਊ ਦੋ ਹਫਤਿਆਂ ਲਈ 10 ਘੰਟੇ ਤਕ ਘੱਟ ਹੋ ਜਾਵੇਗਾ ਅਤੇ ਫਿਰ ਸਰਕਾਰ ਜੂਨ ਰਾਹੀਂ ਪਾਬੰਦੀਆਂ ਵਿਚ ਢਿੱਲ ਦੇਣ ਅਤੇ ਹੋਰ ਗਤੀਵਿਧੀਆਂ ਨੂੰ ਹੌਲੀ-ਹੌਲੀ ਫਿਰ ਤੋਂ ਸ਼ੁਰੂ ਕਰਨ 'ਤੇ ਵਿਚਾਰ ਕਰੇਗੀ। ਇਸ ਵਿਚਕਾਰ ਮਿਸਰ ਦੇ ਗ੍ਰਹਿ ਮੰਤਰਾਲੇ ਨੇ ਘੋਸ਼ਣਾ ਕੀਤੀ ਕਿ ਉਸ ਦੀਆਂ ਸੁਰੱਖਿਆ ਯੋਜਨਾਵਾਂ ਵਿਚ ਸੜਕਾਂ, ਚੌਂਕਾਂ ਅਤੇ ਮਹੱਤਵਪੂਰਣ ਖੇਤਰਾਂ ਵਿਚ ਸੁਰੱਖਿਆ ਦੇ ਸਾਰੇ ਨਿਯਮਾਂ ਨੂੰ ਤੇਜ਼ੀ ਨਾਲ ਲਿਆਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਆਪਕ ਪੱਧਰ 'ਤੇ ਸੁਰੱਖਿਆ ਯੋਜਨਾਵਾਂ 'ਤੇ ਕਾਰਜ ਕੀਤਾ ਜਾਣਾ ਸ਼ਾਮਲ ਹੈ, ਜਿਸ ਵਿਚ ਸਮੁੰਦਰੀ ਤਟਾਂ, ਜਨਤਕ ਪਾਰਕਾਂ, ਦੁਕਾਨਾਂ, ਮਾਲ, ਰੈਸਟੋਰੈਂਟ ਅਤੇ ਖੇਤਰਾਂ ਅਤੇ ਮਨੋਰੰਜਨ ਸੇਵਾਵਾਂ ਆਦਿ 'ਤੇ ਪਾਬੰਦੀ ਲਗਾਉਣੀ ਹੈ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਈਦ-ਉਲ-ਫਿਤਰ ਤਿਉਹਾਰ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਜੇਲਾਂ ਵਿਚ ਬੰਦ 5,532 ਕੈਦੀਆਂ ਨੂੰ ਰਿਹਾਅ ਕੀਤਾ ਗਿਆ।
 


Lalita Mam

Content Editor Lalita Mam