ਵਿਲੱਖਣ Offer : ਜੀ ਭਰ ਕੇ ਖਾਓ Pizza ਅਤੇ ਮਰਨ ਤੋਂ ਬਾਅਦ ਚੁਕਾਓ ਬਿੱਲ

05/29/2023 1:59:51 PM

ਇੰਟਰਨੈਸ਼ਨਲ ਡੈਸਕ- ਖਾਣ-ਪੀਣ ਦੇ ਸ਼ੁਕੀਨਾਂ ਲਈ ਇਕ ਚੰਗੀ ਖ਼ਬਰ ਹੈ। ਅੱਜਕਲ੍ਹ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਗਾਹਕਾਂ ਨੂੰ ਕਈ ਤਰ੍ਹਾਂ ਦੇ ਆਫਰ ਦਿੰਦੀਆਂ ਹਨ। ਉਂਝ ਕਈ ਉਤਪਾਦਾਂ 'ਤੇ 'buy now pay later' ਵਰਗੇ ਆਫਰ ਦੇਖਣ ਨੂੰ ਮਿਲ ਰਹੇ ਹਨ। ਕਈ ਥਾਵਾਂ 'ਤੇ ਗਾਹਕਾਂ ਨੂੰ ਲੁਭਾਉਣ ਲਈ ਕਿਸ਼ਤਾਂ 'ਚ ਭੁਗਤਾਨ ਕਰਨ ਦਾ ਵੀ ਵਿਕਲਪ ਵੀ ਹੁੰਦਾ ਹੈ ਪਰ ਹਾਲ ਹੀ 'ਚ ਇਕ ਰੈਸਟੋਰੈਂਟ ਵਲੋਂ ਦਿੱਤਾ ਗਿਆ ਆਫਰ ਹੈਰਾਨੀਜਨਕ ਹੈ। ਅੱਜ ਅਸੀਂ ਤੁਹਾਨੂੰ ਇਸ ਆਫਰ ਬਾਰੇ ਦੱਸਣ ਜਾ ਰਹੇ ਹਾਂ।

ਮਰਨ ਤੋਂ ਬਾਅਦ ਚੁਕਾਓ ਪਿੱਜ਼ਾ ਦਾ ਬਿੱਲ 

ਦਰਅਸਲ, ਨਿਊਜ਼ੀਲੈਂਡ ਦੀ ਇੱਕ ਪਿੱਜ਼ਾ ਚੇਨ ਦੁਆਰਾ ਪਿੱਜ਼ਾ ਲਈ ਭੁਗਤਾਨ ਕਰਨ ਦੀ ਪੇਸ਼ਕਸ਼ ਬਿਲਕੁਲ ਵੱਖਰੀ ਹੈ। ਉਨ੍ਹਾਂ ਦੀ ਅਦਾਇਗੀ ਦੀ ਪੇਸ਼ਕਸ਼ ‘afterlife pay’ ਹੈ। ਬ੍ਰਾਂਡ ਦੀ ਵੈੱਬਸਾਈਟ ਮੁਤਾਬਕ ਇਹ ਆਫਰ ਸਿਰਫ 666 ਗਾਹਕਾਂ ਲਈ ਹੀ ਵੈਧ ਹੈ। ਇਸ 'ਚ ਗਾਹਕਾਂ ਨੂੰ ਇਕ ਸਮਝੌਤੇ 'ਤੇ ਦਸਤਖ਼ਤ ਕਰਨੇ ਹੋਣਗੇ, ਜਿਸ 'ਚ ਉਹ ਮੌਤ ਤੋਂ ਬਾਅਦ ਪਿੱਜ਼ਾ ਬਿੱਲ ਦਾ ਭੁਗਤਾਨ ਕਰ ਸਕਦੇ ਹਨ।

ਕੋਈ ਲੁਕਵੇਂ ਚਾਰਜ ਜਾਂ ਜੁਰਮਾਨਾ ਨਹੀਂ

ਗਾਹਕਾਂ ਨੂੰ ਪਹਿਲਾਂ ਤਾਂ ਇਹ ਆਫਰ ਅਜੀਬ ਲੱਗ ਸਕਦਾ ਹੈ, ਪਰ ਪਿੱਜ਼ਾ ਕੰਪਨੀ ਉਨ੍ਹਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਕੋਈ ਲੁਕਵੇਂ ਚਾਰਜ ਜਾਂ ਜੁਰਮਾਨੇ ਨਹੀਂ ਹਨ। ਦਰਅਸਲ ਸੀਈਓ ਬੇਨ ਕਮਿੰਗ ਦਾ ਦਾਅਵਾ ਹੈ ਕਿ ਇਹ ਆਫਰ "buy now, pay later" ਦੇ ਜਾਲ ਵਿੱਚ ਫਸਣ ਵਾਲੇ ਨਿਊਜ਼ੀਲੈਂਡ ਵਾਸੀਆਂ ਦੀ ਵੱਧ ਰਹੀ ਸਮੱਸਿਆ ਨੂੰ ਦੂਰ ਕਰਦਾ ਹੈ।

ਮੌਤ ਤੋਂ ਬਾਅਦ ਇੰਝ ਹੋਵੇਗਾ ਭੁਗਤਾਨ 

ਕੰਪਨੀ ਮੁਤਾਬਕ ਇਸ ਆਫਰ ਨੂੰ ਲੈਣ ਵਾਲਿਆਂ ਨਾਲ ਇਕ ਸਮਝੌਤਾ ਕੀਤਾ ਜਾਵੇਗਾ, ਜਿਸ 'ਚ ਉਨ੍ਹਾਂ ਦੀ ਵਸੀਅਤ ਵਿਚ ਬਦਲਾਅ ਕਰ ਕੇ ਉਸ ਵਿਚ ਉਸ ਪਿੱਜ਼ਾ ਦਾ ਚਾਰਜ ਜੋੜ ਦਿੱਤਾ ਜਾਵੇਗਾ, ਜਿਸ ਦਾ ਬਿੱਲ ਉਸ ਵਿਅਕਤੀ ਨੇ ਅਦਾ ਨਹੀਂ ਕੀਤਾ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ 'ਤੇ ਨਾ ਤਾਂ ਕੋਈ ਵਿਆਜ ਅਤੇ ਨਾ ਹੀ ਕੋਈ ਫੀਸ ਲਈ ਜਾਵੇਗੀ।

PunjabKesari

ਖਪਤਕਾਰ ਸੁਰੱਖਿਆ ਅਥਾਰਟੀ ਨੇ ਦਿੱਤੀ ਚੇਤਾਵਨੀ 

ਦੂਜੇ ਪਾਸੇ ਨਿਊਜ਼ੀਲੈਂਡ ਦੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਇਸ ਸਕੀਮ 'ਤੇ ਡੂੰਘਾਈ ਨਾਲ ਅਧਿਐਨ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਸੰਭਾਵੀ ਤੌਰ 'ਤੇ ਆਦਤ ਬਣ ਸਕਦੀ ਹੈ ਅਤੇ ਵਿਅਕਤੀ ਕਰਜ਼ੇ ਵਿੱਚ ਫਸ ਸਕਦਾ ਹੈ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸਿਰਫ਼ ਮੁਫ਼ਤ ਪਿੱਜ਼ਾ ਲੈਣ ਲਈ ਇਸ ਪੇਸ਼ਕਸ਼ ਦੀ ਵਰਤੋਂ ਨਾ ਕਰਨ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਯੂਨੀਵਰਸਿਟੀਆਂ ਦਾ ਯੂ-ਟਰਨ, ਪੰਜਾਬੀ ਵਿਦਿਆਰਥੀਆਂ ਲਈ ਆਈ ਚੰਗੀ ਖ਼ਬਰ

ਤੁਸੀਂ "afterlife pay" ਲਈ ਰਜਿਸਟਰ ਕਰ ਸਕਦੇ ਹੋ

ਇਹ ਸਕੀਮ ਮੂਲ ਰੂਪ ਵਿੱਚ ਨਿਉਜ਼ੀਲੈਂਡ ਵਾਸੀਆਂ ਨੂੰ ਜੀਵਨ ਦੀ ਉੱਚ ਲਾਗਤ ਨਾਲ ਸਿੱਝਣ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਉਪਭੋਗਤਾ ਪਿੱਜ਼ਾ ਚੇਨ ਦੀ ਅਧਿਕਾਰਤ ਵੈੱਬਸਾਈਟ 'ਤੇ "ਆਫ਼ਟਰਲਾਈਫ ਪੇ" ਪਹਿਲ ਲਈ ਰਜਿਸਟਰ ਕਰ ਸਕਦੇ ਹਨ। ਚੁਣੇ ਗਏ ਵਿਅਕਤੀਆਂ ਨੂੰ ਉਹਨਾਂ ਦੀ ਵਸੀਅਤ ਵਿੱਚ ਇੱਕ ਸੋਧ 'ਤੇ ਦਸਤਖ਼ਤ ਕਰਾਏ ਜਾਣਗੇ। ਮੌਤ ਤੋਂ ਬਾਅਦ ਵੀ ਪਿੱਜ਼ਾ ਦੀ ਕੀਮਤ 'ਤੇ ਕੋਈ ਵਿਆਜ ਜਾਂ ਫੀਸ ਨਹੀਂ ਲੱਗੇਗੀ ਅਤੇ ਇਹ ਸੌਦਾ ਕਾਨੂੰਨੀ ਤੌਰ 'ਤੇ ਵੈਧ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News