ਭੂਚਾਲ ਨਾਲ ਕੰਬਿਆ ਅੰਡੋਮਾਨ ਟਾਪੂ

09/17/2017 11:00:27 PM

ਅੰਡੋਮਾਨ— ਅੰਡੋਮਾਨ ਆਈਲੈਂਡ 'ਚ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.4 ਦਰਜ ਕੀਤੀ ਗਈ ਹੈ। ਯੂ.ਐੱਸ.ਸੀ.ਐੱਸ. ਨੇ ਦੱਸਿਆ ਕਿ ਅੰਡੋਮਾਨ ਸਾਹਰ 'ਚ ਇਹ ਝਟਕੇ ਸ਼ਾਮ 8:18 ਵਜੇ ਮਹਿਸੂਸ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਵੀ ਅੰਡੋਮਾਨ-ਨਿਕੋਬਾਰ ਦੀਪ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।


Related News