ਈਰਾਨ ''ਚ 5.5 ਤੀਬਰਤਾ ਦਾ ਭੂਚਾਲ
Wednesday, Nov 06, 2019 - 04:31 PM (IST)

ਤਹਿਰਾਨ— ਦੱਖਣੀ ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ 'ਤੇ ਬੁੱਧਵਾਰ ਸਵੇਰੇ 11:10 ਮਿੰਟ 'ਤੇ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਰਪੀ-ਭੂਮੱਧਸਾਗਰ ਭੂਚਾਲ ਸਬੰਧੀ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਭੂਚਾਲ ਦਾ ਕੇਂਦਰ ਬੰਦਰ ਅੱਬਾਸ ਸ਼ਹਿਰ ਦੇ ਲਗਭਗ 125 ਕਿਲੋਮੀਟਰ ਪੱਛਮ 'ਚ ਸੀ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਈਰਾਨ ਦੇ ਇਤਿਹਾਸਿਕ ਸ਼ਹਿਰ ਬਾਮ 'ਚ 2003 'ਚ ਆਏ 6.6 ਤੀਬਰਤਾ ਦੇ ਭੂਚਾਲ ਕਾਰਨ 26,000 ਲੋਕਾਂ ਦੀ ਮੌਤ ਹੋ ਗਈ ਸੀ।