ਚਿਲੀ ਅਤੇ ਚੀਨ ’ਚ ਆਇਆ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

Saturday, Nov 09, 2024 - 05:16 AM (IST)

ਚਿਲੀ ਅਤੇ ਚੀਨ ’ਚ ਆਇਆ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ

ਬੀਜਿੰਗ (ਏ. ਐੱਨ. ਆਈ.) : ਦੱਖਣੀ ਚਿਲੀ ਵਿਚ 6.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦਾ ਕੇਂਦਰ 46.71 ਡਿਗਰੀ ਦੱਖਣ ਅਤੇ 75.55 ਡਿਗਰੀ ਪੱਛਮ ਦੇ ਵਿਚਕਾਰ ਸਥਿਤ ਸੀ, ਜੋ ਕਿ ਚਿਲੀ ਦੇ ਦੱਖਣੀ ਹਿੱਸੇ ’ਚ ਸਥਿਤ ਹੈ। ਇਸ ਭੂਚਾਲ ਦੀ ਡੂੰਘਾਈ 61 ਕਿਲੋਮੀਟਰ ਸੀ।

ਉਥੇ ਹੀ ਚੀਨ ’ਚ ਆਏ ਭੂਚਾਲ ਦੀ ਤੀਬਰਤਾ 4.6 ਸੀ। ਚੀਨ ’ਚ ਇਹ ਭੂਚਾਲ ਲਹਾਸਾ ਤੋਂ 120 ਕਿਲੋਮੀਟਰ ਨਾਰਥ-ਈਸਟ ’ਚ ਆਇਆ। ਦੋਵੇਂ ਥਾਈਂ ਆਏ ਭੂਚਾਲਾਂ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News