ਜਹਾਜ਼ ਪਿੱਛੇ ਭੱਜਣ ਵਾਲਾ ਨੌਜਵਾਨ ਹੋਇਆ ਗ੍ਰਿਫਤਾਰ

Friday, Sep 28, 2018 - 01:58 AM (IST)

ਜਹਾਜ਼ ਪਿੱਛੇ ਭੱਜਣ ਵਾਲਾ ਨੌਜਵਾਨ ਹੋਇਆ ਗ੍ਰਿਫਤਾਰ

ਲੰਡਨ— ਡਬਲਿਨ ਹਵਾਈ ਅੱਡੇ 'ਤੇ ਆਇਰਲੈਂਡ ਦੇ ਨਾਗਰਿਕ ਨੂੰ ਜਹਾਜ਼ ਦੇ ਪਿੱਛੇ ਭੱਜਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਕਰੀਬ 20 ਸਾਲ ਦਾ ਇਕ ਲੜਕਾ ਹਵਾਈ ਅੱਡੇ ਦੇ ਦਰਵਾਜ਼ੇ ਨੂੰ ਤੋੜਦਾ ਹੋਇਆ ਰਾਇਨਏਅਰ ਜਹਾਜ਼ ਵੱਲ ਭੱਜਣ ਲੱਗਾ, ਜੋ ਐਮਸਡਰਮ ਲਈ ਉਡਾਣ ਭਰਨ ਹੀ ਵਾਲਾ ਸੀ। ਸਥਾਨਕ ਸਮੇਂ ਮੁਤਾਬਕ ਕਰੀਬ 7 ਵਜੇ ਉਸ ਨੂੰ ਉਡਾਣ ਭਰਨੀ ਸੀ। ਹਵਾਈ ਅੱਡੇ 'ਤੇ ਮੌਜੂਦ ਡੇਕਲੇਨ ਹਾਰਵੇ ਨੇ ਦੱਸਿਆ ਕਿ ਉਨ੍ਹਾਂ ਨੇ ਵਿਅਕਤੀ ਨੂੰ 'ਰੂਕੋ' ਚਿਲਾਉਂਦੇ ਹੋਏ ਸੁਣਿਆ ਸੀ।
ਹਵਾਈ ਅੱਡਾ ਪ੍ਰਬੰਧਨ ਨੇ ਦੱਸਿਆ ਕਿ ਵਿਅਕਤੀ ਤੇ ਉਸ ਨਾਲ ਇਕ ਔਰਤ ਉਡਾਣ ਦੇ ਤੈਅ ਸਮੇਂ ਤੋਂ ਬਾਅਦ ਦਰਵਾਜ਼ੇ 'ਤੇ ਪਹੁੰਚੇ ਸਨ। ਜਿਸ ਤੋਂ ਬਾਅਦ ਉਹ ਵਿਅਕਤੀ 'ਉਤਸੁਕ' ਹੋ ਗਿਆ। ਉਹ ਦਰਵਾਜ਼ਾ ਤੋੜ ਐਪਰਨ ਵੱਲ ਭੱਜਣ ਲੱਗਾ ਤੇ ਜਹਾਜ਼ ਨੂੰ ਹੇਠਾਂ ਸੱਦਣ ਦੀ ਕੋਸ਼ਿਸ਼ ਕਰਨ ਲੱਗਾ। ਹਵਾਈ ਅੱਡਾ ਪੁਲਸ ਦੇ ਆਉਣ ਤਕ ਉਸ ਨੂੰ ਰਾਇਨਏਅਰ ਦੇ ਕਰਮਚਾਰੀਆਂ ਨੇ ਰੋਕ ਕੇ ਰੱਖਿਆ। ਇਸ ਤੋਂ ਬਾਅਦ ਉਸ ਨੂੰ ਆਇਰਲੈਂਡ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਨ੍ਹਾਂ ਨੂੰ ਡਬਲਿਨ ਪੁਲਸ ਥਾਣੇ ਲੈ ਗਏ। ਪੈਟ੍ਰਿਕ ਕੇਹੋਈ (23) ਨੂੰ ਬਾਅਦ 'ਚ ਡਬਲਿਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਨੂੰ ਅਗਲੀ ਸੁਣਵਾਈ ਤਕ ਜ਼ਮਾਨਤ ਦੇ ਦਿੱਤੀ ਗਈ ਹੈ।


Related News