ਦੁਬਈ ਸਰਕਾਰ ਦਾ ਫਰਮਾਨ, ਜੇਕਰ ਕੀਤੀ ਇਹ ਗਲਤੀ ਤਾਂ ਭਰਨਾ ਪਏਗਾ 500 ਦਿਰਹਮ ਜੁਰਮਾਨਾ
Wednesday, Jul 10, 2019 - 06:18 PM (IST)

ਦੁਬਈ— ਦੁਬਈ 'ਤੇ ਜਨਤਕ ਪਾਰਕਿੰਗ ਵਾਲੀਆਂ ਥਾਵਾਂ 'ਤੇ ਵਾਹਨਾਂ ਨੂੰ ਗੰਦਾ ਛੱਡਣ ਵਾਲੇ ਲੋਕਾਂ ਨੂੰ ਸ਼ਹਿਰ ਦੇ ਅਧਿਕਾਰੀਆਂ ਵਲੋਂ ਫੜੇ ਜਾਣ 'ਤੇ 500 ਦਿਰਹਮ ਦਾ ਜੁਰਮਾਨਾ ਲਾਇਆ ਜਾਵੇਗਾ। ਇਕ ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
'ਦ ਗਲਫ ਨਿਊਜ਼' ਦੀ ਰਿਪੋਰਟ ਮੁਤਾਬਕ ਦੁਬਈ ਨਗਰ ਨਿਗਮ ਨੇ ਕਿਹਾ ਹੈ ਕਿ ਜਨਤਕ ਥਾਵਾਂ 'ਤੇ ਖੜ੍ਹੇ ਵਾਹਨਾਂ ਨੂੰ ਗੰਦਾ ਛੱਡਣ 'ਤੇ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੋ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਗਰ ਨਿਗਮ ਵਲੋਂ ਜਾਰੀ ਇਕ ਨਿਯਮ ਦੇ ਮੁਤਾਬਕ ਨਿਵਾਸੀਆਂ ਨੂੰ ਜਨਤਕ ਥਾਵਾਂ 'ਤੇ ਖੜ੍ਹੀਆਂ ਗੱਡੀਆਂ ਤੇ ਇਸ ਨੂੰ ਲੰਬੇ ਸਮੇਂ ਤੱਕ ਗੰਦਾ ਛੱਡਣ 'ਤੇ 500 ਦਿਰਹਮ (ਲਗਭਗ 10000 ਭਾਰਤੀ ਰੁਪਏ) ਜੁਰਮਾਨੇ ਦੇ ਤੌਰ 'ਤੇ ਦੇਣੇ ਪੈਣਗੇ।