ਦੁਬਈ: 12 ਭਾਰਤੀਆਂ ਸਣੇ 17 ਲੋਕਾਂ ਦੀ ਮੌਤ ਦੇ ਜ਼ਿੰਮੇਦਾਰ ਡਰਾਈਵਰ ਲਈ ਇਹ ਮੰਗ ਕਰੇਗਾ ਪ੍ਰੋਸੀਕਿਊਸ਼ਨ

Thursday, Jun 27, 2019 - 12:23 AM (IST)

ਦੁਬਈ: 12 ਭਾਰਤੀਆਂ ਸਣੇ 17 ਲੋਕਾਂ ਦੀ ਮੌਤ ਦੇ ਜ਼ਿੰਮੇਦਾਰ ਡਰਾਈਵਰ ਲਈ ਇਹ ਮੰਗ ਕਰੇਗਾ ਪ੍ਰੋਸੀਕਿਊਸ਼ਨ

ਦੁਬਈ— ਦੁਬਈ ਵਾਪਰੇ ਇਕ ਭਿਆਨਕ ਬਸ ਹਾਦਸੇ ਲਈ ਜ਼ਿੰਮੇਦਾਰ ਓਮਾਨ ਦੇ ਡਰਾਈਵਰ ਦੇ ਲਈ ਪ੍ਰੋਸੀਕਿਊਸ਼ਨ ਪੱਖ ਸੱਤ ਸਾਲ ਦੀ ਕੈਦ ਤੇ ਵੱਡੀ ਆਰਥਿਕ ਸਜ਼ਾ ਦੀ ਮੰਗ ਕਰੇਗਾ। ਬੁੱਧਵਾਰ ਨੂੰ ਟ੍ਰੈਫਿਕ ਪ੍ਰੋਸੀਕਿਊਸ਼ਨ ਪੱਖ ਨੇ ਕਿਹਾ ਕਿ ਉਹ ਡਰਾਈਵਰ ਦੇ ਲਈ ਸੱਤ ਸਾਲ ਦੀ ਸਜ਼ਾ ਤੇ ਮ੍ਰਿਤਕਾਂ ਦੇ ਪਰਿਵਾਰ ਨੂੰ ਦਿੱਤੇ ਜਾਣ ਲਈ 9,25,000 ਅਮਰੀਕੀ ਡਾਲਰ ਦੀ ਮੰਗ ਕਰੇਗਾ।

ਜਨਵਰੀ 'ਚ ਹੋਏ ਇਸ ਹਾਦਸੇ 'ਚ 12 ਭਾਰਤੀਆਂ ਸਣੇ 17 ਲੋਕਾਂ ਦੀ ਮੌਤ ਹੋ ਗਈ ਸੀ। ਦੁਬਈ ਪੁਲਸ ਨੇ ਲਾਪਰਵਾਹੀ ਨਾਲ ਬਸ ਚਲਾਉਣ ਦੇ ਇਸ ਮਾਮਲੇ 'ਚ 53 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਸੀ। ਉਹ ਵੀ ਇਸ ਹਾਦਸੇ 'ਚ ਮਾਮੂਲੀ ਜ਼ਖਮੀ ਹੋਇਆ ਸੀ। ਪੁਲਸ ਨੇ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਟ੍ਰੈਫਿਕ ਕੋਰਟ ਭੇਜਿਆ ਸੀ। ਟ੍ਰੈਫਿਕ ਕੋਰਟ ਦੇ ਪ੍ਰੋਸੀਕਿਊਸ਼ਨ ਨਿਰਦੇਸ਼ਕ ਸਲਾਹਾ-ਬੁ-ਫਰੌਸ਼ਾ ਅਲ ਫੇਲਾਸੀ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਦੋਸ਼ੀ ਡਰਾਈਵਰ ਨੂੰ 17 ਯਾਤਰੀਆਂ ਦੀ ਮੌਤ ਲਈ ਜ਼ਿੰਮੇਦਾਰ ਠਹਿਰਾਇਆ ਗਿਆ ਸੀ।

ਈਦ ਦੀ ਛੁੱਟੀ ਵਾਲੇ ਦਿਨ ਹੋਇਆ ਸੀ ਹਾਦਸਾ
ਦੱਸਣਯੋਗ ਹੈ ਕਿ ਓਮਾਨ ਤੋਂ ਦੁਬਈ ਪਹੁੰਚੀ ਇਕ ਬਸ ਵੀਰਵਾਰ ਨੂੰ ਗਲਤ ਲੇਨ 'ਤੇ ਲਿਜਾਣ ਕਾਰਨ ਇਕ ਸਾਈਨ ਬੋਰਡ ਨਾਲ ਟਕਰਾਕੇ ਬਸ ਹਾਦਸੇ ਦੀ ਸ਼ਿਕਾਰ ਹੋ ਗਈ। ਬਸ 'ਚ ਸਵਾਰ ਜ਼ਿਆਦਾਤਰ ਲੋਕ ਈਦ ਦੀ ਛੁੱਟੀ ਮਨਾਉਣ ਓਮਾਨ ਤੋਂ ਸੰਯੁਕਤ ਅਰਬ ਅਮੀਰਾਤ ਪਹੁੰਚੇ ਸਨ। ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਹੋਇਆ ਸੀ। ਇਸ ਹਾਦਸੇ 'ਚ 12 ਭਾਰਤੀਆਂ, ਦੋ ਪਾਕਿਸਤਾਨੀਆਂ ਤੇ ਇਕ ਓਮਾਨੀ ਨਾਗਰਿਕ ਸਣੇ 17 ਲੋਕਾਂ ਦੀ ਮੌਤ ਹੋ ਗਈ ਸੀ।


author

Baljit Singh

Content Editor

Related News