ਹੁਣ ਦੁਬਈ ’ਚ ਰਮਜਾਨ ਦੌਰਾਨ ਪਰਦਿਆਂ ਨਾਲ ਨਹੀਂ ਢਕਣੇ ਪੈਣਗੇ ''ਰੈਸਟੋਰੈਂਟ''

Monday, Apr 12, 2021 - 06:04 PM (IST)

ਹੁਣ ਦੁਬਈ ’ਚ ਰਮਜਾਨ ਦੌਰਾਨ ਪਰਦਿਆਂ ਨਾਲ ਨਹੀਂ ਢਕਣੇ ਪੈਣਗੇ ''ਰੈਸਟੋਰੈਂਟ''

ਦੁਬਈ (ਭਾਸ਼ਾ) : ਦੁਬਈ ਵਿਚ ਰਮਜਾਨ ਦੌਰਾਨ ਸਾਰੇ ਰੈਸਟੋਰੈਂਟਾਂ ਨੂੰ ਦਿਨ ਦੇ ਸਮੇਂ ਪਰਦੇ ਨਾਲ ਢਕਣ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਇੱਥੇ ਪਹਿਲਾਂ ਰਮਜਾਨ ਦੌਰਾਨ ਰੈਸਟੋਰੈਂਟਾਂ ਨੂੰ ਦਿਨ ਦੇ ਸਮੇਂ ਪਰਦੇ ਨਾਲ ਢਕਣਾ ਪੈਂਦਾ ਸੀ ਤਾਂ ਰੋਜਾ ਰੱਖ ਰਹੇ ਲੋਕਾਂ ਦੀ ਨਜ਼ਰ ਤੋਂ ਖਾਦ ਪਦਾਰਥ ਦੂਰ ਰਹਿਣ। ਇਥੋਂ ਦੇ ਆਰਥਿਕ ਵਿਕਾਸ ਵਿਭਾਗ ਨੇ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਐਤਵਾਰ ਨੂੰ ਇਸ ਕਦਮ ਦੀ ਘੋਸ਼ਣ ਕੀਤੀ। 

ਸਰਕਾਰੀ ਸਮਾਚਾਰ ਏਜੰਸੀ ਡਬਲਯੂ.ਏ.ਐਮ. ਨੇ ਕਿਹਾ, ‘ਰੈਸਟੋਰੈਂਟ ਆਪਣੇ ਇੱਥੇ ਪਰਦੇ ਆਦਿ ਲਗਾਏ ਬਿਨਾਂ ਹੀ ਗਾਹਕਾਂ ਨੂੰ ਭੋਜਨ ਪਰੋਸ ਸਕਣਗੇ। ਪਹਿਲਾਂ ਪਰਦੇ ਲਗਾਉਣਾ ਜ਼ਰੂਰੀ ਹੁੰਦਾ ਸੀ।’ ਇਸ ਵਿਚ ਕਿਹਾ ਗਿਆ, ‘ਇਹ ਨਵਾਂ ਹੁਕਮ ਪਹਿਲੇ ਦੇ ਸਾਲਾਂ ਵਿਚ ਜਾਰੀ ਉਨ੍ਹਾਂ ਹੁਕਮਾਂ ਦਾ ਸਥਾਨ ਲਵੇਗਾ, ਜਿਨ੍ਹਾਂ ਤਹਿਤ ਰੋਜ਼ਾ ਰੱਖਣ ਵਾਲਿਆਂ ਖਾਤਿਰ ਖਾਨ-ਪੀਣ ਵਾਲੇ ਹਿੱਸਿਆਂ ਨੂੰ ਢਕਣਾ ਜ਼ਰੂਰੀ ਹੁੰਦਾ ਸੀ।’ 

ਨਵੇਂ ਨਿਯਮਾਂ ਤਹਿਤ ਦਿਨ ਦੇ ਸਮੇਂ ਭੋਜਨ ਪਰੋਸਣ ਲਈ ਹੁਣ ਰੈਸਟਰੈਂਟਾਂ ਨੂੰ ਪਹਿਲਾਂ ਦੀ ਤਰ੍ਹਾਂ ਵਿਸ਼ੇਸ਼ ਪਰਮਿਟ ਲੈਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਖਾੜੀ ਦੇ ਅਰਬ ਦੇਸ਼ਾਂ ਵਿਚ ਰਮਜਾਨ ਦੌਰਾਨ ਜਨਤਕ ਤੌਰ ‘ਤੇ ਖਾਣ-ਪੀਣ ’ਤੇ ਜੁਰਮਾਨੇ ਲਗਾਏ ਜਾਂਦੇ ਹਨ ਅਤੇ ਅਜਿਹਾ ਕਰਨ ਵਾਲਾ ਆਦਮੀ ਕਾਨੂੰਨੀ ਪਚੜਿਆਂ ਵਿਚ ਵੀ ਫੱਸ ਸਕਦਾ ਹੈ। ਹਾਲਾਂਕਿ ਸੈਰ-ਸਪਾਟਾ ਨੂੰ ਬੜ੍ਹਾਵਾ ਦੇਣ ਲਈ ਦੁਬਈ ਨਿਯਮਾਂ ਵਿਚ ਬਦਲਾਅ ਕਰ ਰਿਹਾ ਹੈ।
 


author

cherry

Content Editor

Related News