Breaking News : ਰੂਸ ਦੀ ਰਾਜਧਾਨੀ ਮਾਸਕੋ 'ਤੇ ਡਰੋਨ ਹਮਲਾ, ਤਿੰਨੋਂ ਹਵਾਈ ਅੱਡੇ ਬੰਦ, ਵਧਾਈ ਗਈ ਸੁਰੱਖਿਆ
Sunday, Aug 27, 2023 - 05:29 AM (IST)
ਇੰਟਰਨੈਸ਼ਨਲ ਡੈਸਕ : ਰੂਸ ਦੀ ਰਾਜਧਾਨੀ ਮਾਸਕੋ 'ਚ ਸ਼ਨੀਵਾਰ ਨੂੰ ਡਰੋਨ ਹਮਲਾ ਹੋਇਆ। ਰੂਸੀ ਸਰਕਾਰੀ ਮੀਡੀਆ ਮੁਤਾਬਕ ਇਸ ਹਮਲੇ ਤੋਂ ਬਾਅਦ ਰਾਜਧਾਨੀ ਮਾਸਕੋ ਦੇ ਤਿੰਨੋਂ ਵੱਡੇ ਹਵਾਈ ਅੱਡਿਆਂ ਦਾ ਸੰਚਾਲਨ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਰੂਸ ਨੇ ਹਮਲੇ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ : ਬਿਰਿਆਨੀ ’ਚੋਂ ਨਿਕਲਿਆ ਕੀੜਾ, ਮਹਿਮਾਨ ਕਰਨ ਲੱਗੇ ਉਲਟੀਆਂ, ਹੋਇਆ ਹੰਗਾਮਾ
ਰੂਸ ਦੇ ਰੱਖਿਆ ਮੰਤਰਾਲੇ ਅਤੇ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਮਾਸਕੋ ਖੇਤਰ ਦੇ ਇਸਤਰਾ ਜ਼ਿਲ੍ਹੇ ਵਿੱਚ ਇਕ ਡਰੋਨ ਨੂੰ ਡੇਗ ਦਿੱਤਾ ਗਿਆ, ਜੋ ਕਿ ਰੈੱਡ ਸਕੁਆਇਰ ਤੋਂ ਲਗਭਗ 50 ਕਿਲੋਮੀਟਰ ਪੱਛਮ ਵਿੱਚ ਹੈ। ਸੋਬਯਾਨਿਨ ਨੇ ਇਕ ਟੈਲੀਗ੍ਰਾਮ ਪੋਸਟ ਵਿੱਚ ਕਿਹਾ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ। ਰੂਸ ਦੀ ਰਾਜ ਏਜੰਸੀ TASS ਦੇ ਅਨੁਸਾਰ, Sheremetyevo, Domodedovo ਅਤੇ Vnukovo ਹਵਾਈ ਅੱਡਿਆਂ ਨੇ ਸ਼ਨੀਵਾਰ ਸਵੇਰੇ ਇਕ ਘੰਟੇ ਤੋਂ ਵੱਧ ਸਮੇਂ ਲਈ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ।
ਇਹ ਵੀ ਪੜ੍ਹੋ : ਅਜਬ-ਗਜ਼ਬ : Dream Boy! ਆਪਣੀ ਆਵਾਜ਼ ਨਾਲ ਕੁੜੀਆਂ ਨੂੰ ਬਣਾਇਆ ਦੀਵਾਨਾ, ਹੁਣ ਕਮਾ ਰਿਹਾ ਲੱਖਾਂ ਰੁਪਏ
ਰੂਸੀ ਟੈਲੀਗ੍ਰਾਮ ਚੈਨਲਾਂ ਨੇ ਸ਼ਨੀਵਾਰ ਨੂੰ ਵੀਡੀਓ ਪੋਸਟ ਕੀਤੇ, ਜਿਨ੍ਹਾਂ 'ਚੋਂ ਕੁਝ ਸਪੱਸ਼ਟ ਤੌਰ 'ਤੇ ਘਰੇਲੂ ਸੁਰੱਖਿਆ ਕੈਮਰਿਆਂ ਰਾਹੀਂ ਦਾਅਵਾ ਕੀਤਾ ਗਿਆ ਕਿ ਰੂਸੀ ਹਵਾਈ ਰੱਖਿਆ ਨੇ ਡਰੋਨ ਨੂੰ ਗੋਲ਼ੀ ਮਾਰ ਕੇ ਡੇਗਦਿੱਤਾ ਹੈ। ਇਕ ਵੀਡੀਓ ਵਿੱਚ ਘਰ ਦੇ ਬਾਹਰ ਇਕ ਕਾਰ ਖੜ੍ਹੀ ਦਿਖਾਈ ਦੇ ਰਹੀ ਹੈ, ਜਿਸ ਦਾ ਅਲਾਰਮ ਕੁਝ ਸਕਿੰਟਾਂ ਬਾਅਦ ਵੱਜਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਦੂਰੋਂ 2 ਧਮਾਕਿਆਂ ਦੀ ਉੱਚੀ ਆਵਾਜ਼ ਸੁਣਾਈ ਦਿੰਦੀ ਹੈ। ਉਸੇ ਦਿਨ ਰੂਸ ਦੇ ਰੱਖਿਆ ਮੰਤਰਾਲੇ ਨੇ ਹਮਲੇ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ। ਸ਼ਨੀਵਾਰ ਸਵੇਰ ਤੱਕ ਯੂਕ੍ਰੇਨੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਸੀ ਕਿ ਕੀਵ ਦੀ ਕੋਈ ਸ਼ਮੂਲੀਅਤ ਸੀ ਜਾਂ ਨਹੀਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8