ਵੇਖਦੇ ਹੀ ਵੇਖਦੇ ਜ਼ਮੀਨ 'ਤੇ ਖਿੱਲਰ ਗਈਆਂ ਲਾਸ਼ਾਂ, ਸੀਰੀਆ 'ਚ ਕਾਲਜ ਸਮਾਗਮ ਦੌਰਾਨ ਭਿਆਨਕ ਡਰੋਨ ਹਮਲਾ
Friday, Oct 06, 2023 - 10:36 AM (IST)
ਦਮਿਸ਼ਕ (ਏਜੰਸੀ)- ਸੀਰੀਆ ਦੇ ਹੋਮਸ ਸੂਬੇ ਵਿਚ ਇੱਕ ਮਿਲਟਰੀ ਕਾਲਜ ਵਿਚ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਹੋਏ ਡਰੋਨ ਹਮਲੇ 'ਚ 80 ਲੋਕ ਮਾਰੇ ਗਏ ਅਤੇ 240 ਹੋਰ ਜ਼ਖਮੀ ਹੋ ਗਏ। ਅਲ ਜਜ਼ੀਰਾ ਨੇ ਸੀਰੀਆ ਦੇ ਸਿਹਤ ਮੰਤਰੀ ਨੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਸਿਹਤ ਮੰਤਰੀ ਹਸਨ ਅਲ-ਗਬਾਸ਼ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 6 ਬੱਚਿਆਂ ਸਮੇਤ ਆਮ ਨਾਗਰਿਕ ਅਤੇ ਫੌਜੀ ਕਰਮਚਾਰੀ ਸ਼ਾਮਲ ਹਨ। ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ, ਕਿਉਂਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਹਮਲੇ ਦੀ ਜ਼ਿੰਮੇਵਾਰੀ ਦਾ ਕਿਸੇ ਵੀ ਅੱਤਵਾਦੀ ਸਮੂਹ ਵੱਲੋਂ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਫੌਜ ਨੇ ਕਿਹਾ ਕਿ ਵੀਰਵਾਰ ਨੂੰ ਸਮਾਰੋਹ ਸਮਾਪਤ ਹੁੰਦੇ ਹੀ ਵਿਸਫੋਟਕਾਂ ਨਾਲ ਭਰੇ ਡਰੋਨਾਂ ਨੇ ਸਮਾਰੋਹ ਨੂੰ ਨਿਸ਼ਾਨਾ ਬਣਾਇਆ। ਇੱਕ ਬਿਆਨ ਵਿੱਚ ਫੌਜ ਨੇ ਹਮਲੇ ਲਈ "ਅੰਤਰਰਾਸ਼ਟਰੀ ਤਾਕਤਾਂ ਵੱਲੋਂ ਸਮਰਥਨ ਪ੍ਰਾਪਤ" ਲੜਾਕਿਆਂ ਨੂੰ ਦੋਸ਼ੀ ਠਹਿਰਾਇਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: 7 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 2 ਬੱਚਿਆਂ ਸਣੇ ਜ਼ਿੰਦਾ ਸੜੇ 6 ਲੋਕ
ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਹੋਮਸ ਵਿੱਚ ਡਰੋਨ ਹਮਲੇ ਦੇ ਨਾਲ-ਨਾਲ ਉੱਤਰ ਪੱਛਮੀ ਸੀਰੀਆ ਵਿੱਚ "ਜਵਾਬੀ ਗੋਲੀਬਾਰੀ ਦੀਆਂ ਰਿਪੋਰਟਾਂ" 'ਤੇ "ਡੂੰਘੀ ਚਿੰਤਾ ਜ਼ਾਹਰ ਕੀਤੀ। ਸੀਰੀਆ ਦੇ ਰੱਖਿਆ ਮੰਤਰੀ ਗ੍ਰੈਜੂਏਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ ਪਰ ਹਮਲੇ ਤੋਂ ਕੁਝ ਮਿੰਟ ਪਹਿਲਾਂ ਹੀ ਚਲੇ ਗਏ। ਇੱਕ ਸੀਰੀਅਨ ਵਿਅਕਤੀ ਜਿਸਨੇ ਸਮਾਰੋਹ ਵਿੱਚ ਸਜਾਵਟ ਕਰਨ ਵਿੱਚ ਮਦਦ ਕੀਤੀ ਸੀ ਨੇ ਕਿਹਾ, "ਸਮਾਗਮ ਤੋਂ ਬਾਅਦ, ਲੋਕ ਵਿਹੜੇ ਵਿੱਚ ਚਲੇ ਗਏ ਅਤੇ ਵਿਸਫੋਟਕਾਂ ਦੀ ਲਪੇਟ ਵਿਚ ਆ ਗਏ। ਸਾਨੂੰ ਨਹੀਂ ਪਤਾ ਕਿ ਇਹ ਕਿੱਥੋਂ ਆਏ ਅਤੇ ਲਾਸ਼ਾਂ ਜ਼ਮੀਨ 'ਤੇ ਖਿੱਲਰ ਗਈਆਂ।"
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨਾਂ ਲਈ ਅਹਿਮ ਖ਼ਬਰ, ਰੁਜ਼ਗਾਰ ਦੇਣ ਲਈ ਸਰਕਾਰ ਨੇ ਬਣਾਈ ਇਹ ਯੋਜਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8