ਅਮਰੀਕਾ ''ਚ ਤੇਲ ਲਈ ਪਾਤਾਲ ਤੱਕ ਡ੍ਰਿਲਿੰਗ, 5 ਸਾਲ ''ਚ 8 ਗੁਣਾ ਵਧੇ ਭੂਚਾਲ
Wednesday, May 11, 2022 - 01:08 PM (IST)
ਮਿਡਲੈਂਡ (ਬਿਊਰੋ): ਕੁਦਰਤ ਨਾਲ ਛੇੜਛਾੜ ਭਿਆਨਕ ਹਾਲਾਤ ਪੈਦਾ ਕਰ ਸਕਦੀ ਹੈ। ਅਮਰੀਕਾ ਦੇ ਟੈਕਸਾਸ ਵਿਚ ਕੱਚਾ ਤੇਲ ਕੱਡਣ ਲਈ ਡ੍ਰਿਲਿੰਗ ਦੀ ਵਰਤੋਂ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਟੈਕਸਾਸ ਵਿਚ ਹਰ ਸਾਲ ਵੱਡੀ ਮਾਤਰਾ ਵਿਚ ਤੇਲ ਕੱਢਿਆ ਜਾਂਦਾ ਹੈ।ਇਸ ਦੇ ਲਈ ਜਗ੍ਹਾ-ਜਗ੍ਹਾ ਪੰਪ ਜੈਕ ਲਗਾਏ ਜਾਂਦੇ ਹਨ। ਇਹਨਾਂ ਪੰਪ ਜੈਕਸ ਦੇ ਮਾਧਿਅਮ ਨਾਲ ਧਰਤੀ ਦੇ ਅੰਦਰ ਤੋਂ ਕੱਚੇ ਤੇਲ ਨੂੰ ਕੱਢਿਆ ਜਾਂਦਾ ਹੈ। ਇਸ ਨੂੰ ਹਾਈਡ੍ਰੋਕਲੋਰਿਕ ਫ੍ਰੈਕਿੰਗ ਕਹਿੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਇਸ ਦੇਸ਼ 'ਚ ਬਣੇਗੀ 'ਬਿਟਕੁਆਇਨ ਸਿਟੀ', ਰਾਸ਼ਟਰਪਤੀ ਨੇ ਸ਼ੇਅਰ ਕੀਤਾ ਡਿਜ਼ਾਈਨ (ਤਸਵੀਰਾਂ)
ਇਸ ਵਿਚ ਪਾਣੀ ਅਤੇ ਮਿੱਟੀ ਦੇ ਮਿਸ਼ਰਨ ਨੂੰ ਤੇਜ਼ੀ ਨਾਲ ਧਰਤੀ ਦੇ ਅੰਦਰ ਪਾਇਆ ਜਾਂਦਾ ਹੈ। ਇਸ ਦੇ ਨਾਲ ਧਰਤੀ ਦੇ ਅੰਦਰ ਦੀ ਬਣਾਵਟ ਕਾਫੀ ਅਸੰਤੁਲਿਤ ਹੋ ਜਾਂਦੀ ਹੈ। ਭੂ-ਵਿਗਿਆਨੀਆਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਧਰਤੀ ਦੇ ਅੰਦਰ ਹਲਚਲ ਪ੍ਰਭਾਵਿਤ ਹੁੰਦੀ ਹੈ। ਇਕ ਅਧਿਐਨ ਮੁਤਾਬਕ 2017 ਤੋਂ 2021 ਦੌਰਾਨ ਰਿਕਟਰ ਸਕੇਲ 'ਤੇ 3 ਤੋਂ ਜ਼ਿਆਦਾ ਤੀਬਰਤਾ ਵਾਲੇ ਭੂਚਾਲਾਂ ਵਿਚ ਅੱਠ ਗੁਣਾ ਤੱਕ ਦਾ ਵਾਧਾ ਦੇਖਿਆ ਗਿਆ ਹੈ।ਭੂਚਾਲਾਂ ਦੀ ਗਿਣਤੀ ਵਿਚ ਵਾਧੇ ਕਾਰਨ ਮਿਡਲੈਂਡ ਅਮਰੀਕਾ ਵਿਚ 'ਭੂਚਾਲ ਰਾਜਧਾਨੀ' ਬਣਦਾ ਜਾ ਰਿਹਾ ਹੈ।