ਬਰਤਾਨੀਆ ਦੀ ਰਾਜਦੂਤ ਕੈਰੋਲਿਨ ਵਿਲਸਨ ਦੇ ਲੇਖ ''ਤੇ ਭੜਕਿਆ ਡ੍ਰੈਗਨ

Saturday, Mar 13, 2021 - 11:32 PM (IST)

ਬਰਤਾਨੀਆ ਦੀ ਰਾਜਦੂਤ ਕੈਰੋਲਿਨ ਵਿਲਸਨ ਦੇ ਲੇਖ ''ਤੇ ਭੜਕਿਆ ਡ੍ਰੈਗਨ

ਲੰਡਨ- ਚੀਨ ਵਿਚ ਬਰਤਾਨੀਆ ਦੀ ਰਾਜਦੂਤ ਕੈਰੋਲਿਨ ਵਿਲਸਨ ਦੇ ਇਕ ਹਾਲੀਆ ਲੇਖ 'ਤੇ ਨਾਰਾਜ਼ਗੀ ਜਤਾਉਣ ਲਈ ਉਨ੍ਹਾਂ ਨੂੰ ਤਲਬ ਕਰਨ ਲਈ ਕੁਝ ਹੀ ਦਿਨਾਂ ਬਾਅਦ ਚੀਨ ਨੇ ਹੁਣ ਬੀ.ਬੀ.ਸੀ ਦੀ ਇਕ ਰਿਪੋਰਟ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਲੰਡਨ ਸਥਿਤ ਚੀਨੀ ਸਫਾਰਤਖਾਨੇ ਨੇ ਆਪਣੀ ਵੈੱਬਸਾਈਟ 'ਤੇ ਬਿਆਨ ਪੋਸਟ ਕੀਤਾ ਕਿ ਉਸ ਨੇ ਸਖ਼ਤ ਇਤਰਾਜ਼ ਜਤਾਉਣ ਲਈ ਬੀ.ਬੀ.ਸੀ. ਨੂੰ ਚਿੱਠੀ ਲਿਖੀ ਹੈ ਅਤੇ ਉਸ ਨੂੰ ਅਪੀਲ ਕੀਤੀ ਹੈ ਕਿ ਉਹ ਪੱਖਪਾਤ ਛੱਡਣ ਆਪਣੀ ਗਲਤੀ ਸੁਧਾਰੇ ਅਤੇ ਨਿਰਪੱਖ ਮਕਸਦ ਤੇ ਸਹੀ ਤਰੀਕੇ ਨਾਲ ਚੀਨ ਸਬੰਧੀ ਖਬਰਾਂ ਦੇਣ।

ਇਹ ਵੀ ਪੜ੍ਹੋ -ਚੀਨ ਦਾ 2022 ਦੇ ਮੱਧ ਤੱਕ 70-80 ਫੀਸਦੀ ਆਬਾਦੀ ਨੂੰ ਕੋਵਿਡ-19 ਟੀਕਾ ਲਾਉਣ ਦਾ ਟੀਚਾ

ਇਸ ਤੋਂ ਪਹਿਲਾਂ, ਚੀਨ ਦੇ ਵਿਦੇਸ਼ ਮੰਤਰਾਲਾ ਨੇ ਵਿਲਸਨ ਨੂੰ ਸਫਾਰਤਖਾਨੇ ਦੇ ਚੀਨੀ ਮਾਈਕ੍ਰੋਬਲਾਗ 'ਤੇ ਲਿਖੇ ਉਨ੍ਹਾਂ ਦੇ ਲੇਖ ਲਈ ਮੰਗਲਵਾਰ ਨੂੰ ਤਲਬ ਕੀਤਾ ਸੀ। ਵਿਲਸਨ ਨੇ ਕਿਹਾ ਸੀ ਕਿ ਚੀਨ ਨੂੰ ਲੈ ਕੇ ਆਲੋਚਨਾਤਮਕ ਰਿਪੋਰਟ ਦੇਣ  ਦਾ ਮਤਲਬ ਦੇਸ਼ ਪ੍ਰਤੀ ਨਫਰਤ ਜਾਂ ਉਸ ਦਾ ਅਨਾਦਰ ਕਰਨਾ ਨਹੀਂ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਵਿਲਸਨ ਦਾ ਲੇਖ ਉਨ੍ਹਾਂ ਦੇ ਡੂੰਘੇ ਵਿਚਾਰਕ ਪੱਖਪਾਤ ਨੂੰ ਦਰਸ਼ਾਉਂਦਾ ਹੈ। ਚੀਨ ਦੀ ਇਹ ਪ੍ਰਤੀਕਿਰਿਆ ਕੋਰੋਨਾ ਵਾਇਰਸ ਅਤੇ ਸ਼ਿਨਜਿਆਂਗ ਵਿਚ ਮੁਸਲਮਾਨ ਘੱਟ ਗਿਣਤੀਆਂ ਦੇ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮਸਲਿਆਂ 'ਤੇ ਬੀ.ਬੀ.ਸੀ. ਦੀ ਰਿਪੋਰਟਿੰਗ ਅਤੇ ਲੱਖਾਂ ਹਾਂਗਕਾਂਗ ਵਾਸੀਆਂ ਲਈ ਰਹਿਣ ਅਤੇ ਬਰਤਾਨਵੀ ਨਾਗਰਿਕਤਾ ਹਾਸਲ ਕਰਨ ਦਾ ਰਸਤਾ ਖੋਲ੍ਹਣ ਦੇ ਬਰਤਾਨੀਆ ਦੇ ਫੈਸਲੇ ਪ੍ਰਤੀ ਚੀਨੀ ਨਾਰਾਜ਼ਗੀ ਨੂੰ ਸੂਚੀਬੱਧ ਕਰਦੀ ਹੈ।

ਇਹ ਵੀ ਪੜ੍ਹੋ -ਜਾਰਡਨ ਦੇ ਸਿਹਤ ਮੰਤਰੀ ਨੇ ਹਸਪਤਾਲ 'ਚ ਮੌਤਾਂ ਹੋਣ ਤੋਂ ਬਾਅਦ ਅਹੁਦੇ ਤੋਂ ਦਿੱਤਾ ਅਸਤੀਫਾ

ਚੀਨੀ ਸਫਾਰਤਖਾਨੇ ਨੇ ਆਪਣੀ ਚਿੱਠੀ ਵਿਚ ਬੀ.ਬੀ.ਸੀ. ਰੇਡੀਓ 4 ਦੀ ਮੰਗਲਵਾਰ ਨੂੰ ਪ੍ਰਸਾਰਿਤ ਦਿ ਡਿਸਇੰਫਾਰਮੇਸ਼ਨ ਡ੍ਰੈਗਨ ਟਾਈਟਲ ਵਾਲੀ ਰਿਪੋਰਟ ਦੀ ਨਿਖੇਧੀ ਕੀਤੀ। ਉਸ ਨੇ ਕਿਹਾ ਕਿ ਰਿਪੋਰਟ ਵਿਚ ਕੋਵਿਡ-19 ਸਣੇ ਕਈ ਮਾਮਲਿਆਂ 'ਤੇ ਚੀਨ 'ਤੇ ਨਿਰਧਾਰਤ ਦੋਸ਼ ਲਗਾਏ ਗਏ। ਚਿੱਠੀ ਵਿਚ ਕਿਹਾ ਗਿਆ ਕਿ ਅਸੀਂ ਕਦੇ ਕਿਸੇ ਨੂੰ ਨਹੀਂ ਉਕਸਾਇਆ ਅਤੇ ਸਾਡਾ ਹੋਰ ਦੇਸ਼ਾਂ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ, ਜਦੋਂ ਕਿ ਹੋਰ ਦੇਸ਼ ਸਾਡੇ ਘਰੇਲੂ ਮਸਲਿਆਂ ਵਿਚ ਦਖਲ ਕਰਦੇ ਰਹਿੰਦੇ ਹਨ ਅਤੇ ਚੀਨ 'ਤੇ ਦੋਸ਼ ਮੜ੍ਹਦੇ ਰਹਿੰਦੇ ਹਨ। ਝਾਓ ਵਿਲਸਨ ਨੇ ਲੇਖ ਦੀ ਨਿਖੇਧੀ ਕਰਦਿਆਂ ਕਿਹਾ ਕਿ ਗੁੰਮਰਾਹਕੁੰਨ ਤਰਕ ਨਾਲ ਲਿਖੇ ਰਾਜਦੂਤ ਵਿਲਸਨ ਦੇ ਲੇਖ ਵਿਚ ਬਰਤਾਨਵੀ ਮੀਡੀਆ ਦੇ ਕੂੜਪ੍ਰਚਾਰ ਅਤੇ ਚੀਨ ਸਬੰਧੀ ਝੂਠੀ ਜਾਣਕਾਰੀਆਂ ਦੇਣ ਸਣੇ ਸਾਰੇ ਤੱਥਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News