ਮਾਣ ਦੀ ਗੱਲ, ਡਾ. ਬਰਨਾਰਡ ਮਲਿਕ 'ਨਾਈਟਹੁੱਡ' ਦੀ ਉਪਾਧੀ ਨਾਲ ਸਨਮਾਨਿਤ (ਤਸਵੀਰਾਂ)
Monday, Jun 27, 2022 - 04:39 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਡਾ. ਬਰਨਾਰਡ ਮਲਿਕ ਨੂੰ 25 ਜੂਨ ਨੂੰ ਸਿਡਨੀ ਵਿੱਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਆਰਡਰ ਆਫ਼ ਦ ਨਾਈਟਸ ਆਫ਼ ਰਿਜ਼ਲ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਐਵਾਰਡ ਸਭ ਤੋਂ ਵੱਧ ਪ੍ਰਸਿੱਧ ਨਾਈਟਹੁੱਡ ਐਵਾਰਡ ਨਾਲ ਜਾਣਿਆ ਜਾਂਦਾ ਹੈ।ਰੀਤੀ ਰਿਵਾਜ ਦੇ ਇੱਕ ਹਿੱਸੇ ਦੇ ਤੌਰ 'ਤੇ "ਸਰ" ਦੀ ਉਪਾਧੀ ਸਮਾਜ ਦੇ ਕੁਝ ਵਿਸ਼ੇਸ਼ ਮੈਂਬਰਾਂ ਦੇ ਨਾਵਾਂ ਨਾਲ ਜੁੜੀ ਹੋਈ ਹੈ।
ਨਾਈਟਸ ਆਫ਼ ਰਿਜ਼ਲ, ਪ੍ਰਦਾਨ ਕੀਤਾ ਜਾਣ ਵਾਲਾ ਸਨਮਾਨ ਫਿਲੀਪੀਨਜ਼ ਵਿੱਚ ਨਾਈਟਹੁੱਡ ਦਾ ਇੱਕੋ ਇੱਕ ਐਵਾਰਡ ਹੈ ਅਤੇ ਫਿਲੀਪੀਨਜ਼ ਦੇ ਆਰਡਰਾਂ ਅਤੇ ਮੈਡਲਾਂ ਦੁਆਰਾ ਮਾਨਤਾ ਪ੍ਰਾਪਤ ਇੱਕ ਗਠਿਤ ਆਰਡਰ ਆਫ਼ ਮੈਰਿਟ ਹੈ, ਜੋ ਕਿ 1951 ਵਿੱਚ ਫਿਲੀਪੀਨਜ਼ ਪਾਰਲੀਮੈਂਟ ਦੇ ਐਕਟ ਦੁਆਰਾ ਸਥਾਪਿਤ ਕੀਤਾ ਗਿਆ ਸੀ।ਇਹ ਵੱਕਾਰੀ ਐਵਾਰਡ ਸਪੇਨ ਦੇ ਰਾਜਾ ਜੁਆਮ ਕਾਰਲੋਸ ਅਤੇ ਫਿਲੀਪੀਨਜ਼ ਦੇ ਰਸ਼ਟਰਪਤੀ ਤੇ ਪ੍ਰਸਿੱਧ ਵਿਅਕਤੀਆ ਨੂੰ ਵਡਮੁੱਲੇ ਯੋਗਦਾਨ ਲਈ ਦਿੱਤਾ ਜਾ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਪਰਥ ਦੇ ਸਮੂਹ ਸਿੱਖ ਭਾਈਚਾਰੇ ਵਲੋਂ ਡਾਕਟਰ ਪਰਵਿੰਦਰ ਕੌਰ ਦਾ ਵਿਸ਼ੇਸ਼ ਸਨਮਾਨ
ਡਾ. ਬਰਨਾਰਡ ਮਲਿਕ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਵੱਸਦੇ ਹਨ। ਡਾ. ਮਲਿਕ ਸਿੱਖਿਆ ਦੇ ਖੇਤਰ 'ਚ ਸਫਲ ਕਾਰੋਬਾਰੀ ਤੇ ਇੱਕ ਪ੍ਰਸਿੱਧ ਸਿੱਖਿਆ ਸਾਸ਼ਤਰੀ ਅਤੇ ਡਿਪਲੋਮੈਟ ਹਨ। ਉਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਇੱਕ ਸਮਾਜਸੇਵੀ ਦੇ ਤੌਰ 'ਤੇ ਮਨੁੱਖਤਾ ਦੀ ਭਲਾਈ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ। ਇਸ ਮਾਣਮੱਤੇ ਖ਼ਿਤਾਬ ਨੂੰ ਪ੍ਰਾਪਤ ਕਰਨਾ ਡਾ. ਮਲਿਕ ਦੇ ਸਮਾਜ ਲਈ ਅਣਥੱਕ ਅਤੇ ਨਿਰਸਵਾਰਥ ਯਤਨਾਂ ਲਈ ਸਨਮਾਨ ਅਤੇ ਧੰਨਵਾਦ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।