ਏਅਸਟ੍ਰਾਈਕ ਮਗਰੋਂ ਅਮਰੀਕਾ ਨੇ ਕਰ ਲਿਆ ਇਸ ਦੇਸ਼ 'ਤੇ ਕਬਜ਼ਾ ! ਟਰੰਪ ਨੇ ਖ਼ੁਦ ਨੂੰ ਐਲਾਨ'ਤਾ 'ਰਾਸ਼ਟਰਪਤੀ'
Monday, Jan 12, 2026 - 02:28 PM (IST)
ਇੰਟਰਨੈਸ਼ਨਲ ਡੈਸਕ- ਕੁਝ ਦਿਨ ਪਹਿਲਾਂ ਅਮਰੀਕੀ ਫੌਜ ਵੱਲੋਂ ਵੈਨੇਜ਼ੁਏਲਾ 'ਤੇ ਕੀਤੀ ਗਈ ਏਅਰਸਟ੍ਰਾਈਕ ਮਗਰੋਂ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਹਿਰਾਸਤ 'ਚ ਲੈ ਕੇ ਅਮਰੀਕਾ ਲਿਆਂਦਾ ਹੈ। ਇਸ ਕਾਰਵਾਈ ਦੇ ਬਾਅਦ ਤੋਂ ਹੀ ਦੁਨੀਆਭਰ 'ਚ ਇਹ ਚਰਚਾ ਛਿੜ ਗਈ ਸੀ ਕਿ ਟਰੰਪ ਨੇ ਵੈਨੇਜ਼ੁਏਲਾ ਦੇ ਤੇਲ ਭੰਡਾਰ ਕਾਰਨ ਉੱਥੇ ਏਅਰਸਟ੍ਰਾਈਕ ਕੀਤੀ ਹੈ।
ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਰੁੱਥ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਕੀਪੀਡੀਆ ਪੇਜ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਜਨਵਰੀ 2026 ਤੋਂ ਵੈਨੇਜ਼ੁਏਲਾ ਦੇ ‘ਕਾਰਜਕਾਰੀ ਰਾਸ਼ਟਰਪਤੀ’ ਵਜੋਂ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਨੇਜ਼ੁਏਲਾ ਦੀ ਨਵੀਂ ਲੀਡਰਸ਼ਿਪ ਨਾਲ ਅਮਰੀਕਾ ਦੇ ਬਿਹਤਰ ਹੁੰਦੇ ਸਬੰਧਾਂ ਅਤੇ ਕੂਟਨੀਤਕ ਸਾਂਝੇਦਾਰੀ ਦਾ ਜ਼ਿਕਰ ਕੀਤਾ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ ! ਗੈਂਗਵਾਰ ਦਾ ਸ਼ੱਕ, ਪੁਲਸ ਨੇ ਪਹਿਲਾਂ ਹੀ ਦਿੱਤੀ ਸੀ Warning
ਟਰੰਪ ਨੇ ਖੁਲਾਸਾ ਕੀਤਾ ਕਿ ਵੈਨੇਜ਼ੁਏਲਾ ਨੇ ਅਮਰੀਕਾ ਨੂੰ 50 ਮਿਲੀਅਨ ਬੈਰਲ ਤੇਲ ਸਵੀਕਾਰ ਕਰਨ ਦੀ ਬੇਨਤੀ ਕੀਤੀ ਹੈ, ਜਿਸ ਦੀ ਕੀਮਤ ਲਗਭਗ 4.2 ਬਿਲੀਅਨ ਡਾਲਰ ਹੈ ਅਤੇ ਇਹ ਖੇਪ ਇਸ ਸਮੇਂ ਅਮਰੀਕਾ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਤੇਲ ਕੰਪਨੀਆਂ ਨੂੰ ਵੈਨੇਜ਼ੁਏਲਾ ਵਿੱਚ ਕੰਮ ਕਰਨ ਲਈ ਪੂਰੀ ਸੁਰੱਖਿਆ ਦੀ ਗਾਰੰਟੀ ਦਿੱਤੀ ਹੈ, ਹਾਲਾਂਕਿ ਉਨ੍ਹਾਂ ਨੇ ਐਕਸਨ ਮੋਬਿਲ (ExxonMobil) ਦੇ ਰਵੱਈਏ 'ਤੇ ਨਾਰਾਜ਼ਗੀ ਜ਼ਾਹਰ ਕੀਤੀ।
ਨਿਕੋਲਸ ਮਾਦੁਰੋ ਨੂੰ ਅਮਰੀਕੀ ਏਅਰਸਟ੍ਰਾਈਕ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ, ਟਰੰਪ ਨੇ ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਅਤੇ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨਾਲ ਆਉਣ ਵਾਲੇ ਦਿਨਾਂ ਵਿੱਚ ਮੁਲਾਕਾਤ ਕਰਨ ਦੀ ਸੰਭਾਵਨਾ ਜਤਾਈ ਹੈ।
ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਵੈਨੇਜ਼ੁਏਲਾ ਤੋਂ ਕਿਊਬਾ ਨੂੰ ਕੋਈ ਤੇਲ ਜਾਂ ਪੈਸਾ ਨਹੀਂ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਫੌਜ ਦੋਵਾਂ ਦੇਸ਼ਾਂ ਵਿਚਕਾਰ ਦੂਰੀ ਬਣਾਏ ਰੱਖਣ ਲਈ ਸਰਗਰਮ ਰਹੇਗੀ। ਟਰੰਪ ਅਨੁਸਾਰ, ਵੈਨੇਜ਼ੁਏਲਾ ਨੂੰ ਹੁਣ ਉਨ੍ਹਾਂ ਲੋਕਾਂ ਤੋਂ ਸੁਰੱਖਿਆ ਦੀ ਲੋੜ ਨਹੀਂ ਹੈ ਜੋ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਦੇ ਸਨ, ਕਿਉਂਕਿ ਹੁਣ ਅਮਰੀਕੀ ਫੌਜ ਵੈਨੇਜ਼ੁਏਲਾ ਦੀ ਰੱਖਿਆ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੀ ਅਮਰੀਕੀ ਲੀਡਰਸ਼ਿਪ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਹੁਣ ਖਤਮ ਹੋ ਜਾਣਗੀਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
