ਅਮਰੀਕੀ-ਕੈਨੇਡੀਅਨ ਪਰਿਵਾਰ ਦੀ ਸੁਰੱਖਿਅਤ ਰਿਹਾਈ ਤੋਂ ਬਾਅਦ ਟਰੰਪ ਨੇ ਕੀਤੀ ਪਾਕਿਸਤਾਨ ਦੀ ਸਿਫਤ

Saturday, Oct 14, 2017 - 01:31 PM (IST)


ਵਾਸ਼ਿੰਗਟਨ (ਭਾਸ਼ਾ)— ਪਾਕਿਸਤਾਨੀ ਸੁਰੱਖਿਆ ਫੋਰਸ ਵਲੋਂ ਇਕ ਅਮਰੀਕੀ-ਕੈਨੇਡੀਅਨ ਜੋੜੇ ਨੂੰ ਹੱਕਾਨੀ ਅੱਤਵਾਦੀ ਨੈੱਟਵਰਕ ਤੋਂ ਸੁਰੱਖਿਅਤ ਆਜ਼ਾਦ ਕਰਾਉਣ ਦੇ ਇਕ ਦਿਨ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਟਰੰਪ ਨੇ ਪਾਕਿਸਤਾਨ ਦੀ ਸਿਫਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਨਾਲ ਬਿਹਤਰ ਰਿਸ਼ਤੇ ਵਿਕਸਿਤ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਅਮਰੀਕੀ ਨਾਗਰਿਕ ਕੈਟਲਾਨ ਕੋਲਮੈਨ ਅਤੇ ਉਨ੍ਹਾਂ ਦੇ ਕੈਨੇਡੀਅਨ ਪਤੀ ਜੋਸ਼ੂ ਬਾਇਲ ਨੂੰ ਉਨ੍ਹਾਂ ਦੇ ਤਿੰਨ ਬੱਚਿਆਂ ਨਾਲ ਹੱਕਾਨੀ ਨੈੱਟਵਰਕ ਦੇ ਚੁੰਗਲ ਤੋਂ ਵੀਰਵਾਰ ਨੂੰ ਪਾਕਿਸਤਾਨੀ ਸੁਰੱਖਿਆ ਫੋਰਸ ਨੇ ਸੁਰੱਖਿਅਤ ਬਚਾਇਆ। ਹੱਕਾਨੀ ਨੈੱਟਵਰਕ ਨੇ 5 ਸਾਲ ਪਹਿਲਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। 
ਅਮਰੀਕੀ ਅਧਿਕਾਰੀਆਂ ਤੋਂ ਮਿਲੀ ਖੁਫੀਆ ਸੂਚਨਾ ਦੇ ਆਧਾਰ 'ਤੇ ਦੱਸਿਆ ਗਿਆ ਕਿ ਪਾਕਿਸਤਾਨੀ ਸੁਰੱਖਿਆ ਫੋਰਸ ਵਲੋਂ ਚਲਾਈ ਗਈ ਇਕ ਮੁਹਿੰਮ ਤੋਂ ਬਾਅਦ ਇਸ ਜੋੜੇ ਨੂੰ ਸਾਲ 2012 'ਚ ਅਫਗਾਨਿਸਤਾਨ ਦੀ ਯਾਤਰਾ 'ਤੇ ਗਿਆ ਸੀ, ਤਾਂ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰਾਂ ਦੇ ਚੁੰਗਲ ਵਿਚ ਰਹਿਣ ਦੌਰਾਨ ਉਨ੍ਹਾਂ ਦੇ ਤਿੰਨੋਂ ਬੱਚਿਆਂ ਦਾ ਜਨਮ ਹੋਇਆ ਸੀ। ਇਸ ਦਰਮਿਆਨ ਕੈਨੇਡਾ ਦੀ ਸਰਕਾਰ ਨੇ ਹੱਕਾਨੀ ਅੱਤਵਾਦੀ ਨੈੱਟਵਰਕ ਨਾਲ ਸੁਰੱਖਿਅਤ ਬਾਹਰ ਆਉਣ 'ਤੇ ਜੋਸ਼ੂ ਬਾਇਲ ਅਤੇ ਉਨ੍ਹਾਂ ਦੀ ਪਤਨੀ ਕੈਟਲਾਨ ਕੋਲਮੈਨ ਅਤੇ ਤਿੰਨ ਬੱਚਿਆਂ ਦੇ ਕੈਨੇਡਾ ਆਉਣ ਦਾ ਸੁਆਗਤ ਕੀਤਾ।
ਦੱਸਣਯੋਗ ਹੈ ਕਿ ਟਰੰਪ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਆਲੋਚਨਾ ਉਸ ਵਲੋਂ ਅੱਤਵਾਦੀਆਂ ਨੂੰ ਸਮਰਥਨ ਦੇਣ ਦੀ ਵਜ੍ਹਾ ਤੋਂ ਕਰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਸ ਦਾ ਇਹ ਹੀ ਰਵੱਈਆ ਰਿਹਾ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਨੇ ਹੋਣਗੇ। ਪਾਕਿਸਤਾਨੀ ਸੁਰੱਖਿਆ ਫੋਰਸ ਵਲੋਂ ਅਮਰੀਕੀ-ਕੈਨੇਡੀਅਨ ਨਾਗਿਰਕਾਂ ਦੀ ਸੁਰੱਖਿਆ ਰਿਹਾਈ ਤੋਂ ਬਾਅਦ ਟਰੰਪ ਨੇ ਟਵੀਟ ਵਿਚ ਕਿਹਾ ਕਿ ਪਾਕਿਸਤਾਨ ਅਤੇ ਇਸ ਦੇ ਨੇਤਾਵਾਂ ਨਾਲ ਇਕ ਬਿਹਤਰ ਰਿਸ਼ਤੇ ਦਾ ਵਿਕਾਸ ਸ਼ੁਰੂ ਹੋ ਰਿਹਾ ਹੈ। ਮੈਂ ਕਈ ਮੋਰਚਿਆਂ 'ਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਨੇ ਅਮਰੀਕੀ ਨਾਗਰਿਕ ਨੂੰ ਸੁਰੱਖਿਅਤ ਆਜ਼ਾਦ ਕਰਾਉਣ ਲਈ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਸੀ।


Related News