ਟਰੰਪ ਦੀ ਸਿੱਧੀ ਧਮਕੀ, ਜੇਕਰ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ...

Tuesday, Dec 03, 2024 - 10:08 AM (IST)

ਟਰੰਪ ਦੀ ਸਿੱਧੀ ਧਮਕੀ, ਜੇਕਰ ਮੇਰੇ ਸਹੁੰ ਚੁੱਕਣ ਤੋਂ ਪਹਿਲਾਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ...

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਗਾਜ਼ਾ ਪੱਟੀ ਵਿੱਚ ਬੰਧਕ ਬਣਾਏ ਗਏ ਇਜ਼ਰਾਈਲੀਆਂ ਨੂੰ 20 ਜਨਵਰੀ ਨੂੰ ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਰਿਹਾਅ ਨਾ ਕੀਤਾ ਗਿਆ ਤਾਂ ਉਹ ਮੱਧ ਪੂਰਬ ਵਿੱਚ ਤਬਾਹੀ ਮਚਾ ਦੇਣਗੇ। ਇਜ਼ਰਾਇਲੀ ਅੰਕੜਿਆਂ ਮੁਤਾਬਕ ਹਮਾਸ ਦੇ ਅੱਤਵਾਦੀਆਂ ਨੇ ਪਿਛਲੇ ਸਾਲ ਇਜ਼ਰਾਈਲ 'ਤੇ ਹਮਲਿਆਂ ਦੌਰਾਨ ਇਜ਼ਰਾਇਲੀ-ਅਮਰੀਕੀ ਨਾਗਰਿਕਾਂ ਸਮੇਤ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਗਾਜ਼ਾ ਵਿੱਚ ਅਜੇ ਵੀ 101 ਵਿਦੇਸ਼ੀ ਅਤੇ ਇਜ਼ਰਾਈਲੀ ਬੰਧਕਾਂ ਵਿੱਚੋਂ ਅੱਧੇ ਲੋਕਾਂ ਦਾ ਜ਼ਿੰਦਾ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਦਾ ਭਾਰਤ ਲਈ ਅਹਿਮ ਫੈਸਲਾ

ਟਰੰਪ ਨੇ ਆਪਣੇ ਬਿਆਨ 'ਚ ਕਿਹਾ ਕਿ ਜੇਕਰ 20 ਜਨਵਰੀ 2025 ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਮੱਧ ਪੂਰਬ 'ਚ ਇਸ ਨਤੀਜੇ ਭਿਆਨਕ ਹੋਣਗੇ। ਮਨੁੱਖਤਾ ਵਿਰੁੱਧ ਇਨ੍ਹਾਂ ਅੱਤਿਆਚਾਰਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ,'ਜਿਨ੍ਹਾਂ ਨੇ ਅਜਿਹਾ ਕੀਤਾ ਹੈ ਉਨ੍ਹਾਂ ਨੂੰ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਸਜ਼ਾ ਦਿੱਤੀ ਜਾਵੇਗੀ।'

ਇਹ ਵੀ ਪੜ੍ਹੋ: ਸਿਰਫ਼ ਤੌਲੀਆ ਲਪੇਟ ਕੇ ਮੈਟਰੋ 'ਚ ਚੜ੍ਹੀਆਂ 4 ਕੁੜੀਆਂ, ਵੇਖਦੇ ਰਹਿ ਗਏ ਲੋਕ (ਵੀਡੀਓ ਵਾਇਰਲ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News