''ਟਰੰਪ ਬੇਬੀ ਬਲਿੰਪ'' ਨੂੰ ਮਿਲ ਸਕਦੀ ਹੈ ਲੰਡਨ ਮਿਊਜ਼ੀਅਮ ''ਚ ਥਾਂ

06/03/2019 6:31:07 PM

ਲੰਡਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਕਲ ਵਾਲੇ ਰੋਂਦੇ ਹੋਏ ਬੱਚੇ ਦੇ ਵਿਸ਼ਾਲ ਗੁੱਬਾਰੇ, ਟਰੰਪ ਬੇਬੀ ਬਲਿੰਪ ਨੂੰ ਲੰਡਨ ਮਿਊਜ਼ੀਅਮ 'ਚ ਰੱਖਿਆ ਜਾ ਸਕਦਾ ਹੈ। ਇਸ ਮਿਊਜ਼ੀਅਮ ਨੇ ਕਿਹਾ ਕਿ ਉਹ ਰਬੜ ਦੇ ਬਣੇ ਇਸ ਬਲਿੰਪ ਨੂੰ ਹਾਸਲ ਕਰਨਾ ਚਾਹੁੰਦਾ ਹੈ। ਇਹ ਗੁੱਬਾਰਾ ਅਮਰੀਕੀ ਰਾਸ਼ਟਰਪਤੀ ਦੇ ਵਿਰੋਧ ਸਰੂਪ ਉਦੋਂ ਬਣਾਇਆ ਗਿਆ ਸੀ ਜਦੋਂ ਉਹ ਬੀਤੇ ਸਾਲ ਆਪਣੀ ਪਹਿਲੀ ਯਾਤਰਾ 'ਤੇ ਲੰਡਨ ਆਏ ਸਨ।

ਇਸ ਗੁੱਬਾਰੇ ਨੂੰ ਬਣਾਉਣ ਵਾਲਿਆਂ ਮੁਤਾਬਕ ਉਨ੍ਹਾਂ ਦੀ ਯੋਜਨਾ ਇਸ ਹਫਤੇ ਟਰੰਪ ਦੀ ਯਾਤਰਾ ਦੇ ਸਮੇਂ ਇਸ ਨੂੰ ਸੰਸਦ ਦੇ ਬਾਹਰ ਹਵਾ 'ਚ ਉਡਾਉਣ ਦੀ ਹੈ। ਮਿਊਜ਼ੀਅਮ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਟਰੰਪ ਦੇ ਬਲਿੰਪ ਦੇ ਨਾਲ ਹੀ ਉਸ ਨੂੰ ਲੰਡਨ ਦੇ ਮੇਅਰ ਸਾਦਿਕ ਖਾਨ ਦਾ ਵੀ ਅਜਿਹਾ ਹੀ ਗੁੱਬਾਰਾ ਮਿਲ ਜਾਵੇਗਾ। ਖਾਨ ਦੀ ਸ਼ਕਲ ਵਾਲਾ ਗੁੱਬਾਰਾ ਟਰੰਪ ਸਮਰਥਕਾਂ ਨੇ ਬਣਾਇਆ ਸੀ। ਟਰੰਪ ਤੇ ਖਾਨ ਜਨਤਕ ਤੌਰ 'ਤੇ ਝਗੜ ਚੁੱਕੇ ਹਨ। ਟਰੰਪ ਨੇ ਸੋਮਵਾਰ ਨੂੰ ਟਵੀਟ ਕਰਕੇ ਖਾਨ ਨੂੰ ਬੁਰੀ ਤਰ੍ਹਾਂ ਨਾਲ ਹਾਰਿਆ ਦੱਸਿਆ ਤਾਂ ਖਾਨ ਦੇ ਬੁਲਾਰੇ ਨੇ ਇਸ ਦਾ ਜਵਾਬ ਦਿੰਦੇ ਹੋਏ ਇਸ ਨੂੰ 'ਬੱਚਕਾਨੀ ਬੇਇੱਜ਼ਤੀ' ਦੀ ਉਦਾਹਰਣ ਦੱਸਿਆ।


Baljit Singh

Content Editor

Related News