ਡੋਨਾਲਡ ਟਰੰਪ ਨੇ ਆਪਣੇ ਕੁੜਮ ਨੂੰ ਬਣਾਇਆ ਪੱਛਮੀ ਏਸ਼ੀਆ ਮਾਮਲਿਆਂ ਦਾ ਸੀਨੀਅਰ ਸਲਾਹਕਾਰ

Monday, Dec 02, 2024 - 03:27 AM (IST)

ਵੈਸਟ ਪਾਮ ਬੀਚ (ਅਮਰੀਕਾ) (ਏ.ਪੀ.) : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਲੇਬਨਾਨੀ ਅਮਰੀਕੀ ਕਾਰੋਬਾਰੀ ਮਸਾਦ ਬੁਲੋਸ ਨੂੰ ਅਰਬ ਅਤੇ ਪੱਛਮੀ ਏਸ਼ੀਆ ਮਾਮਲਿਆਂ ਦਾ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਹੈ। ਬੁਲੋਸ ਟਰੰਪ ਦੇ ਕੁੜਮ ਹਨ। ਟਰੰਪ ਦੀ ਧੀ ਦਾ ਵਿਆਹ ਬੁਲੋਸ ਦੇ ਬੇਟੇ ਨਾਲ ਹੋਇਆ ਹੈ।

ਬੁਲੋਸ ਨੇ ਚੋਣਾਂ ਦੌਰਾਨ ਮਿਸ਼ੀਗਨ ਵਿਚ ਅਰਬ ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਟਰੰਪ ਦੇ ਯਤਨਾਂ ਦਾ ਸਮਰਥਨ ਕੀਤਾ ਸੀ ਅਤੇ ਵੱਡੀ ਅਰਬ ਅਮਰੀਕੀ ਆਬਾਦੀ ਵਾਲੇ ਖੇਤਰਾਂ ਵਿਚ ਦਰਜਨਾਂ ਬੈਠਕਾਂ ਕੀਤੀਆਂ ਸਨ, ਜਿਹੜੀਆਂ ਡੈਮੋਕ੍ਰੇਟਿਕ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ ਗਾਜ਼ਾ ਅਤੇ ਲੇਬਨਾਨ ਵਿਚ ਇਜ਼ਰਾਈਲ ਦੇ ਹਮਲਿਆਂ ਦਾ ਸਮਰਥਨ ਕਰਨ ਤੋਂ ਨਾਰਾਜ਼ ਸਨ। ਟਰੰਪ ਨੇ ਮੁੱਖ ਤੌਰ 'ਤੇ ਅਰਬ ਅਮਰੀਕੀ ਸ਼ਹਿਰ ਡੀਅਰਬੋਰਨ ਹਾਈਟਸ ਵਿਚ ਜਿੱਤ ਪ੍ਰਾਪਤ ਕੀਤੀ ਅਤੇ ਮਿਸ਼ੀਗਨ ਅਤੇ ਹੋਰ ਮਹੱਤਵਪੂਰਨ ਰਾਜਾਂ ਵਿਚ ਵੀ ਜਿੱਤ ਪ੍ਰਾਪਤ ਕੀਤੀ ਸੀ।

ਇਹ ਵੀ ਪੜ੍ਹੋ : 25 ਸਾਲਾਂ 'ਚ 16 ਫੁੱਟ ਹੇਠਾਂ ਧੱਸ ਗਿਆ ਜਕਾਰਤਾ, ਛੇਤੀ ਹੀ ਸਮੁੰਦਰ 'ਚ ਡੁੱਬ ਜਾਣਗੇ ਨਿਊਯਾਰਕ ਸਮੇਤ ਇਹ ਵੱਡੇ ਸ਼ਹਿਰ!

ਇਸ ਤੋਂ ਇਲਾਵਾ ਟਰੰਪ ਨੇ ਇਜ਼ਰਾਈਲ ਵਿਚ ਅਮਰੀਕੀ ਰਾਜਦੂਤ ਲਈ ਮਾਈਕ ਹਕਾਬੀ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੇ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰ ਵਿਚ ਫਲਸਤੀਨੀ ਰਾਜ ਦੀ ਸਥਾਪਨਾ ਨੂੰ ਰੱਦ ਕਰ ਦਿੱਤਾ ਹੈ। ਟਰੰਪ ਨੇ ਰੱਖਿਆ ਮੰਤਰੀ ਦੇ ਤੌਰ 'ਤੇ ਪੀਟ ਹੇਗਸੇਥ ਨੂੰ ਨਾਮਜ਼ਦ ਕੀਤਾ ਹੈ ਜਿਨ੍ਹਾਂ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇਕ ਅਲ-ਅਕਸਾ ਮਸਜਿਦ ਦੀ ਜਗ੍ਹਾ 'ਤੇ ਬਾਈਬਲ ਦੇ ਮੁਤਾਬਕ ਯਹੂਦੀ ਮੰਦਰ ਦੇ ਪੁਨਰ-ਨਿਰਮਾਣ ਦੀ ਵਕਾਲਤ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Sandeep Kumar

Content Editor

Related News