ਡੋਨਾਲਡ ਟਰੰਪ ਨੇ ਸਿਹਤ ਕੇਂਦਰਾਂ ਨੂੰ 5 ਅਰਬ ਡਾਲਰ ਦੀ ਮਦਦ ਦੇਣ ਦੀ ਕੀਤੀ ਘੋਸ਼ਣਾ

Thursday, Jul 23, 2020 - 10:51 AM (IST)

ਵਾਸ਼ਿੰਗਟਨ- ਕੋਵਿਡ-19 ਦੇ ਮਾਮਲੇ ਵਧਣ ਨਾਲ ਨਰਸਿੰਗ ਹੋਮਜ਼ ਵਿਚ ਮਰੀਜ਼ਾਂ ਦੀ ਮੌਤ ਦੇ ਖਦਸ਼ੇ ਦੇ ਮੱਦੇਨਜ਼ਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਹਾਮਾਰੀ ਦੀ ਰੋਕਥਾਮ ਲਈ ਸਿਹਤ ਕੇਂਦਰਾਂ ਨੂੰ 5 ਅਰਬ ਡਾਲਰ ਦੀ ਮਦਦ ਦੇਣ ਦੀ ਘੋਸ਼ਣਾ ਕੀਤੀ ਹੈ।

ਇਹ ਕਦਮ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋਅ ਬਿਡੇਨ ਵਲੋਂ ਪਰਿਵਾਰਕ ਦੇਖਭਾਲ ਯੋਜਨਾ ਦੀ ਘੋਸ਼ਣਾ ਦੇ ਬਾਅਦ ਚੁੱਕਿਆ ਗਿਆ ਹੈ। ਬਿਡੇਨ ਦੀ ਯੋਜਨਾ ਦਾ ਉਦੇਸ਼ ਬਜ਼ੁਰਗਾਂ ਲਈ ਸੰਸਥਾਗਤ ਦੇਖਭਾਲ ਦੇ ਬਦਲਾਂ ਦਾ ਵਿਸਥਾਰ ਕਰਨਾ ਅਤੇ ਸਬਸਿਡੀ ਦੇਣਾ ਹੈ। ਟਰੰਪ ਤੇ ਬਿਡੇਨ ਆਗਾਮੀ ਰਾਸ਼ਟਰਪਤੀ ਚੋਣਾਂ ਵਿਚ ਦੇਸ਼ ਦੇ ਨਾਗਰਿਕਾਂ ਦਾ ਸਮਰਥਨ ਅਤੇ ਵੋਟਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਮੈਂ ਹਰ ਨਾਗਰਿਕ ਨੂੰ ਮਦਦ ਅਤੇ ਉਮੀਦ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਆਸ ਦੀ ਕਿਰਨ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਤੇ ਅਸੀਂ ਜਲਦੀ ਹੀ ਸਫਲ ਹੋ ਜਾਵਾਂਗਾ। ਬੁੱਧਵਾਰ ਨੂੰ ਘੋਸ਼ਿਤ 5 ਅਰਬ ਡਾਲਰ ਦਾ ਫੰਡ ਉਸ ਪੈਕਜ ਦਾ ਹਿੱਸਾ ਹੈ, ਜਿਸ ਵਿਚ ਨਰਸਿੰਗ ਹੋਮਜ਼ ਦੇ ਕਰਮਚਾਰੀਆਂ ਦੀ ਜਾਂਚ, ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੁਵਿਧਾਵਾਂ ਦੇਣਾ ਸ਼ਾਮਲ ਹੈ। 
 


Lalita Mam

Content Editor

Related News