ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ ਬਾਈਡੇਨ ਨੂੰ ਲਿਖਿਆ ਖਾਸ ਪੱਤਰ

Thursday, Jan 21, 2021 - 06:06 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਪਹਿਲਾਂ 'ਓਵਲ ਆਫਿਸ' ਵਿਚ ਉਹਨਾਂ ਲਈ 'ਬਹੁਤ ਖਾਸ' ਪੱਤਰ ਛੱਡਿਆ ਹੈ। ਅਜਿਹੀ ਪਰੰਪਰਾ ਹੈ ਕਿ ਅਹੁਦਾ ਛੱਡ ਕੇ ਜਾਣ ਵਾਲਾ ਰਾਸ਼ਟਰਪਤੀ ਓਵਲ ਆਫਿਸ ਵਿਚ ਨਵੇਂ ਰਾਸ਼ਟਰਪਤੀ ਲਈ ਰਿਜੌਲਊਟ ਡੈਸਕ 'ਤੇ ਪੱਤਰ ਛੱਡਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਅਖੀਰ ਤੱਕ ਸਥਾਪਿਤ ਕਈ ਪਰੰਪਰਾਵਾਂ ਨੂੰ ਤੋੜਿਆ ਸੀ ਇਸ ਲਈ ਬੁੱਧਵਾਰ ਤੱਕ ਇਸ 'ਤੇ ਅਨਿਸ਼ਚਿਤਤਾ ਸੀ ਕੀ ਉਹ ਰਾਸ਼ਟਰਪਤੀ ਦਫਤਰ ਵਿਚ ਆਪਣੇ ਉਤਰਾਧਿਕਾਰੀ ਜੋਅ ਬਾਈਡੇਨ ਲਈ ਪੱਤਰ ਛੱਡਣ ਦੀ ਪਰੰਪਰਾ ਨੂੰ ਨਿਭਾਉਣਗੇ। 

PunjabKesari

ਟਰੰਪ ਨੇ ਬਾਈਡੇਨ ਦੀ ਜਿੱਤ 'ਤੇ ਰਸਮੀ ਰੂਪ ਨਾਲ ਉਹਨਾਂ ਨੂੰ ਵਧਾਈ ਵੀ ਨਹੀਂ ਦਿੱਤੀ ਸੀ। ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਆਫਿਸ ਵਿਚ ਪੱਤਰਕਾਰਾਂ ਨੂੰ ਕਿਹਾ,''ਟਰੰਪ ਨੇ ਬਹੁਤ ਖਾਸ ਪੱਤਰ ਲਿਖਿਆ ਹੈ ਕਿਉਂਕਿ ਇਹ ਬਹੁਤ ਨਿੱਜੀ ਹੈ ਇਸ ਲਈ ਜਦੋਂ ਤੱਕ ਮੈਂ ਉਹਨਾਂ ਨਾਲ ਗੱਲ ਨਹੀਂ ਕਰ ਲਵਾਂਗਾ, ਉਦੋਂ ਤੱਕ ਇਸ ਬਾਰੇ ਵਿਚ ਗੱਲ ਨਹੀਂ ਕਰ ਸਕਦਾ ਪਰ ਇਹ ਬਹੁਤ ਖਾਸ ਹੈ।'' ਰਾਸ਼ਟਰਪਤੀ ਨੇ ਕਿਹਾ ਕਿ ਉਹ ਟਰੰਪ ਨਾਲ ਗੱਲ ਕਰਨ ਬਾਰੇ ਸੋਚ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਬੁੱਧਵਾਰ ਨੂੰ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਬਾਈਡੇਨ ਓਵਲ ਆਫਿਸ ਵਿਚ ਜਦੋਂ ਪੱਤਰ ਪੜ੍ਹ ਰਹੇ ਸਨ ਉਦੋਂ ਉਹ ਉੱਥੇ ਹੀ ਸੀ। ਭਾਵੇਂਕਿ ਸਾਕੀ ਨੇ ਵੀ ਪੱਤਰ ਨੂੰ ਬਹੁਤ ਨਿੱਜੀ ਦੱਸਦਿਆਂ ਇਸ ਸੰਬੰਧ ਵਿਚ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ।ਉਹਨਾਂ ਨੇ ਕਿਹਾ ਕਿ ਬਾਈਡੇਨ ਇਸ ਬਾਰੇ ਵਿਚ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕੇ ਹਨ। ਸਾਕੀ ਨੇ ਅੱਗੇ ਕਿਹਾ ਕਿ ਪੱਤਰ ਵਿਚ ਬਹੁਤ ਖਾਸ ਅਤੇ ਚੰਗੀਆਂ ਗੱਲਾਂ ਲਿਖੀਆਂ ਗਈਆਂ ਹਨ। ਪੱਤਰ ਨੂੰ ਟਰੰਪ ਦੀ ਸਹਿਮਤੀ ਦੇ ਬਿਨਾਂ ਜਾਰੀ ਨਾ ਕਰਨਾ ਬਾਈਡੇਨ ਦੇ ਵਿਚਾਰ ਨੂੰ ਦਰਸਾਉਂਦਾ ਹੈ ਪਰ ਇਸ ਨਾਲ ਇਹ ਸੰਕੇਤ ਨਹੀਂ ਮਿਲਦਾ ਕਿ ਉਹ ਸਾਬਕਾ ਰਾਸ਼ਟਰਪਤੀ ਨੂੰ ਫੋਨ ਕਰਨ ਵਾਲੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News