ਵਾਸ਼ਿੰਗਟਨ ਡੀ.ਸੀ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ''ਚ ਸਜੇ ਦੀਵਾਨ

Tuesday, Aug 10, 2021 - 01:14 PM (IST)

ਵਾਸ਼ਿੰਗਟਨ ਡੀ.ਸੀ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ''ਚ ਸਜੇ ਦੀਵਾਨ

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ) :ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ ਦੇ ਸਿੱਖ ਗੁਰਦੁਆਰਾ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਅਕਾਲ ਚਲਾਣੇ ਵਾਲੇ ਹਫ਼ਤੇ ਦੌਰਾਨ ਦੀਵਾਨ ਸਜਾਏ ਗਏ।ਦੀਵਾਨ ਵਿੱਚ ਸੰਗਤ ਨੂੰ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਜੀ ਜੰਮੂ ਵਾਲਿਆਂ ਦੇ ਜੱਥੇ ਵੱਲੋਂ ਕੀਰਤਨ ਅਤੇ ਕਥਾ ਰਾਹੀਂ ਭਗਤ ਪੂਰਨ ਸਿੰਘ ਜੀ ਵੱਲੋਂ ਮਨੁੱਖਤਾ ਦੀ ਅਣਥੱਕ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। 

PunjabKesari

PunjabKesari

ਰਾਮ ਜੀ ਦਾਸ ਤੋ ਭਗਤ ਪੂਰਨ ਸਿੰਘ ਜੀ ਦੇ ਸਫਰ ਅਤੇ ਭਗਤ ਜੀ ਵੱਲੋਂ 50 ਸਾਲ ਪਹਿਲਾਂ ਵਾਤਾਵਰਨ ਦੇ ਸੰਭਾਲ਼ ਬਾਰੇ ਕੀਤੀਆਂ ਭਵਿੱਖਬਾਣੀ ਦੇ ਨਤੀਜੇ ਸਾਹਮਣੇ ਆਉਣੇ ਅਜੋਕਾ ਮਹੱਤਵਪੂਰਨ ਮੁੱਦਾ ਬਣ ਚੁੱਕਾ ਹੈ। ਭਗਤ ਜੀ ਨੇ ਪੂਰੀ ਉਮਰ ਭਾਈ ਪਿਆਰਾ ਸਿੰਘ ਜਿਸ ਨੂੰ ਉਹ 1947 ਵੇਲੇ ਲਾਹੌਰ ਤੋਂ ਆਪਣੀ ਪਿੱਠ ਉੱਪਰ ਚੁੱਕ ਕੇ ਲਿਆਏ ਸਨ ਦੀ ਅਣਥੱਕ ਸੇਵਾ ਨਾਲ ਆਪਣੀ ਕੀਤੀ ਹੋਈ ਅਰਦਾਸ ਨੂੰ ਸਿਰੇ ਪ੍ਰਵਾਨ ਚੜ੍ਹਾਇਆ।ਭਗਤ ਪੂਰਨ ਸਿੰਘ ਜੀ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਦੇ ਘੰਟਾ-ਘਰ ਵਾਲੇ ਪਾਸੇ ਬਾਹਰ ਬੈਠ ਕੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸੇਵਾ ਰਾਹੀਂ ਇਨਸਾਨੀਅਤ ਦਾ ਹੋਕਾ ਦੇ ਕੇ ਗੁਰੂ ਨਾਲ ਰਾਬਤਾ ਬਨਾਉਣ ਰੀਤ ਕਾਇਮ ਰੱਖੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ 'ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਭਗਤ ਜੀ ਨੇ ਅਨੇਕਾਂ ਪੁਸਤਕਾਂ ਲਿਖੀਆਂ ਅਤੇ ਉਹਨਾਂ ਵੱਲੋਂ ਕਾਇਮ ਕੀਤੀ ਗਈ ਸੰਸਥਾ ਪਿੰਗਲਵਾੜ ਸੇਵਾ ਦਾ ਪੁੰਜ ਬਣ ਗਿਆ ਹੈ । ਅੱਜ ਦੁਨੀਆ ਭਰ ਵਿੱਚ ਸੇਵਾ ਸਮਰਪਿਤ ਭਗਤ ਪੂਰਨ ਸਿੰਘ ਜੀ ਦੀ ਘਾਲਣਾ ਮੰਦਰ ਟੇਰੈਸਾ ਤੋ ਕਿਤੇ ਘੱਟ ਨਹੀਂ ਹੈ। ਵਾਸ਼ਿਗਟਨ ਡੀ. ਸੀ ਗੁਰਦੁਆਰਾ ਸਾਹਿਬ ਅਮਰੀਕਾ ਵਿੱਚ ਪਿੰਗਲਵਾੜੇ ਦੀ ਹੀ ਬ੍ਰਾਂਚ ਹੈ ਜਿੱਥੋਂ ਭਗਤ ਪੂਰਨ ਸਿੰਘ ਜੀ ਦੇ ਮਨੁੱਖਤਾ ਲਈ ਸੇਵਾ ਸਮਰਪਿਤ ਸੁਨੇਹਾ ਅੱਜ ਵੀ ਫੈਲਾਇਆ ਜਾ ਰਿਹਾ ਹੈ। ਯਾਦ ਰਹੇ ਭਗਤ ਪੂਰਨ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਉੱਪਰ ਹੋਏ ਹਮਲੇ ਦੇ ਰੋਸ ਵਿੱਚ ਆਪਣਾ ਪਦਮ ਸ਼੍ਰੀ ਇਨਾਮ ਵਾਪਸ ਕਰ ਦਿੱਤਾ ਸੀ।ਗਿਆਨੀ ਸੁਰਿੰਦਰ ਸਿੰਘ ਜੀ ਜੰਮੂ ਵਾਲ਼ਿਆਂ ਵੱਲੋਂ ਭਗਤ ਪੂਰਨ ਸਿੰਘ ਜੀ ਦੀਆਂ ਸੇਵਾਵਾਂ ਅਤੇ ਮੌਜੂਦਾ ਕੋਰੋਨਾ ਵਾਇਰਸ ਤੋਂ ਮੁਕਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।


author

Vandana

Content Editor

Related News