ਗੱਜਣਵਾਲਾ ਦੀ ਪੁਸਤਕ ''''ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ'''' ''ਤੇ ਵਿਚਾਰ ਚਰਚਾ

Sunday, May 14, 2023 - 03:41 PM (IST)

ਗੱਜਣਵਾਲਾ ਦੀ ਪੁਸਤਕ ''''ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ'''' ''ਤੇ ਵਿਚਾਰ ਚਰਚਾ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਗੁਰਦੁਆਰਾ ਬੈਨਟ ਸਪ੍ਰਿੰਗ ਵਿਖੇ ਪ੍ਰਸਿੱਧ ਲੇਖਕ ਤੇ ਖੋਜਕਾਰ ਗੱਜਣਵਾਲਾ ਸੁਖਮਿੰਦਰ ਸਿੰਘ ਦੁਆਰਾ ਰਚੀ “ਗੁਰੂ-ਘਰ ਦੇ ਬ੍ਰਾਹਮਣ ਸਿੱਖ ਸ਼ਹੀਦ'' ਪੁਸਤਕ ਭੇਟ ਵੇਲੇ ਸੂਝਵਾਨ ਵਿਅਕਤੀਆਂ ਨੇ ਵਿਚਾਰ ਚਰਚਾ ਕੀਤੀ। ਪ੍ਰਧਾਨ ਜਰਨੈਲ ਸਿੰਘ ਭੌਰ ਨੇ ਕਿਹਾ ਪੁਸਤਕ ਸਾਂਝੀਵਾਲਤਾ ਦੇ ਸੰਕਲਪ ਨੂੰ ਬਲ ਦਿੰਦੀ ਹੈ ਅਤੇ ਆਪਸੀ ਵਿੱਥਾਂ ਦੂਰ ਕਰਨ ਵੱਲ ਸੇਧਤ ਹੈ। ਉਹਨਾਂ ਕਿਹਾ ਕਿ ਪੁਸਤਕ ਦਾ ਪ੍ਰਸੰਗ ਬਹੁਤ ਹੀ ਵਜ਼ਨਦਾਰ ਅਤੇ ਨਿਵੇਕਲੇ ਢੰਗ ਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ ਸੰਗਰੂਰ ਦੇ ਨੌਜਵਾਨ ਨੇ ਵਧਾਇਆ ਦੇਸ਼ ਦਾ ਮਾਣ, 19 ਸਾਲ ਦੀ ਉਮਰ 'ਚ ਹਾਸਲ ਕੀਤਾ ਇਹ ਮੁਕਾਮ

ਜਨਰਲ ਸੈਕਟਰੀ ਹਰਭਜਨ ਸਿੰਘ ਨੇ ਕਿਹਾ ਗੱਜਣਵਾਲਾ ਬ੍ਰਾਹਮਣ ਸ਼ਹੀਦਾਂ ਵਿਸਥਾਰ ਸਹਿਤ ਵਰਣਨ ਕਰਨ ਵਿੱਚ ਸਫਲ ਜਾਪਦਾ ਹੈ। ਅਜਿਹੇ ਉਪਰਾਲੇ ਦੀ ਅੱਜ ਬੜੀ ਲੋੜ ਹੈ। ਸਿੱਖ ਇਤਿਹਾਸ ਦੇ ਫ਼ਿਲਮੀ ਡਾਇਰੈਕਟਰ ਜਗਮੀਤ ਸਿੰਘ ਸਮੁੰਦਰੀ ਨੇ ਕਿਹਾ ਕਿ ਲੇਖਕ ਨੇ ਬ੍ਰਾਹਮਣ ਸ਼ਹੀਦਾਂ ਦੇ ਨਾਲ-ਨਾਲ ਸਿੱਖ ਜੰਗਾਂ ਤੇ ਹੋਰ ਘਟਨਾਵਾਂ ਦਾ ਵਿਸ਼ਾਲ ਵਰਣਨ ਬਾਖੂਬੀ ਤੇ ਖੋਜ-ਭਰਪੂਰ ਹੈ ਅਤੇ ਬਹੁਤ ਹੀ ਸਾਰਥਕ ਉਪਰਾਲਾ ਹੈ। ਇਸ ਮੌਕੇ ਰਮਨਦੀਪ ਸਿੰਘ, ਬਲਦੇਵ ਸਿੰਘ, ਸਕੱਤਰ ਰਮੇਸ਼ ਕੁਮਾਰ ਆਦਿ  ਹਾਜ਼ਰ ਸਨ।  

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News