ਮਿਲਾਨ ਕੌਂਸਲੇਟ ਦੇ ਉਪਰਾਲੇ ਸਦਕਾ ਮਾਪਿਆਂ ਤੱਕ ਪਹੁੰਚਿਆ ਦਿਵਿਆਂਗ ਪੰਜਾਬੀ

Wednesday, Apr 16, 2025 - 10:02 AM (IST)

ਮਿਲਾਨ ਕੌਂਸਲੇਟ ਦੇ ਉਪਰਾਲੇ ਸਦਕਾ ਮਾਪਿਆਂ ਤੱਕ ਪਹੁੰਚਿਆ ਦਿਵਿਆਂਗ ਪੰਜਾਬੀ

ਮਿਲਾਨ (ਇਟਲੀ) (ਸਾਬੀ ਚੀਨੀਆ)- ਰੋਜੀ-ਰੋਟੀ ਦੀ ਭਾਲ ਵਿੱਚ ਸਾਲ 2019 ਵਿੱਚ ਇਟਲੀ ਆਏ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਲੰਦਪੁਰ ਨਾਲ ਸਬੰਧਿਤ ਪੰਜਾਬੀ ਨੌਜਵਾਨ ਸੁਨੀਲ ਕੁਮਾਰ, ਜਿਸ ਨੂੰ ਕਿ ਅਗਸਤ 2021 ਵਿੱਚ ਅਚਾਨਕ ਪੈਰਾਲਈਜ਼ਡ ਹੋ ਗਿਆ ਸੀ ਅਤੇ ਪੂਰੀ ਤਰਾਂ ਦਿਵਿਆਂਗ ਅਵੱਸਥਾ ਵਿੱਚ ਇਟਲੀ ਦੇ ਵੈਰੋਨਾ ਹਸਪਤਾਲ ਵਿੱਚ ਜੇਰੇ ਇਲਾਜ ਸੀ। ਬੀਤੇ ਦਿਨ ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਇੰਟਰਨੈਸ਼ਨਲ ਆਰਗਨਾਈਜੇਸ਼ਨ ਆਫ ਮਾਈਗਰੇਸ਼ਨ (ਆਈ.ਓ.ਐੱਮ) ਦੇ ਸਹਿਯੋਗ ਸਦਕਾ ਇਸ ਨੌਜਵਾਨ ਸੁਨੀਲ ਕੁਮਾਰ ਨੂੰ ਉਸ ਦੇ ਮਾਪਿਆਂ ਤੱਕ ਪਿੰਡ ਬੁਲੰਦਪੁਰ (ਜਲੰਧਰ) ਪਹੁੰਚਾਇਆ ਗਿਆ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-'self-deport' ਹੋਣ ਵਾਲਿਆਂ ਨੂੰ Trump ਦੇਣਗੇ ਖ਼਼ਾਸ ਸਹੂਲਤ

ਦੱਸਣਯੋਗ ਹੈ ਕਿ ਸੁਨੀਲ ਕੁਮਾਰ ਦਾ ਕੇਸ ਅਤਿ ਪੇਚੀਦਾ ਕੇਸ ਸੀ ਕਿਉਕਿ ਇਟਲੀ ਤੋਂ ਉਸ ਨੂੰ ਉਸ ਦੇ ਘਰਦਿਆਂ ਤੱਕ ਲੈ ਕੇ ਜਾਣ ਲਈ ਲਈ ਕਈ ਤਰਾਂ ਦੀਆਂ ਪ੍ਰਕ੍ਰਿਆਵਾਂ ਵਿੱਚੋਂ ਲੰਘਣ ਦੀ ਲੋੜ ਸੀ ਜਿਸ ਦੇ ਹੱਲ ਲਈ ਸੁਨੀਲ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਪੱਤਰ ਲਿਖ ਕੇ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਅਪੀਲ ਕੀਤੀ ਸੀ। ਜਿਸ 'ਤੇ ਚੱਲਦਿਆਂ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਨੇ ਵੈਰੋਨਾ ਹਸਪਤਾਲ ਦੇ ਡਾਕਟਰਾਂ ਅਤੇ ਇਸ ਕੇਸ ਵਿੱਚ ਸ਼ਾਮਿਲ ਵਕੀਲਾਂ ਨਾਲ ਲਗਾਤਾਰ ਸੰਪਰਕ ਕਰਕੇ ਆਈ. ਓ. ਐੱਮ ਸੰਸਥਾਂ ਦੀ ਮਦਦ ਨਾਲ ਕਈ ਪ੍ਰਕਾਰ ਦੇ ਲੋੜੀਂਦੇ ਡਾਕੂਮੈਂਟਸ ਤਿਆਰ ਕਰਕੇ ਕਾਨੂੰਨਨ ਤਰੀਕੇ ਨਾਲ ਸੁਨੀਲ ਨੂੰ ਉਸ ਦੇ ਮਾਪਿਆਂ ਤੱਕ ਪੰਜਾਬ ਭੇਜਣ ਲਈ ਰਾਹ ਪੱਧਰਾ ਕੀਤਾ। ਜਿਸ ਦੇ ਲਈ ਸੁਨੀਲ ਕੁਮਾਰ ਦੇ ਪਿਤਾ ਸ਼੍ਰੀ ਬਲਵਿੰਦਰ ਲਾਲ ਅਤੇ ਮਾਤਾ ਨੀਲਮ ਕੁਮਾਰੀ ਨੇ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਇਸ ਵਡਮੁੱਲੇ ਉਪਰਾਲੇ ਦੇ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News