ਕੈਂਬਰਿਜ ਯੂਨੀਵਰਸਿਟੀ ਵੀ ਤਿਆਰ ਕਰ ਰਹੀ ਕੋਰੋਨਾ ਦਾ ਟੀਕਾ

Thursday, Aug 27, 2020 - 11:15 AM (IST)

ਕੈਂਬਰਿਜ ਯੂਨੀਵਰਸਿਟੀ ਵੀ ਤਿਆਰ ਕਰ ਰਹੀ ਕੋਰੋਨਾ ਦਾ ਟੀਕਾ

ਲੰਡਨ -(ਰਾਜਵੀਰ ਸਮਰਾ)-ਕੈਮਬ੍ਰਿਜ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਜਾਨਵਰਾਂ ਤੋਂ ਇਲਾਵਾ ਮਨੁੱਖਾਂ ਵਿਚ ਕੋਵਿਡ -19 ਦੇ ਫੈਲਣ ਵਾਲੇ ਕੋਰੋਨਾ ਸੰਕਰਮਣ ਲਈ ਇਕ ਟੀਕੇ ਦੀ ਜਾਂਚ ਸ਼ੁਰੂ ਕਰਨ ਜਾ ਰਹੀ ਹੈ। ਇਹ ਟੀਕਾ ਡੀ. ਆਈ. ਓ. ਐੱਸ-ਕੋਵੈਕਸ 2 (DIOS-CoVax2) ਸਾਰੇ ਕੋਰੋਨਾ ਵਾਇਰਸਾਂ ਦੇ ਜੈਨੇਟਿਕ ਸੀਨਜ਼ ਦੀ ਖੋਜ ਵੀ ਕਰੇਗਾ।

ਸਾਰੇ ਟੈਸਟਾਂ ਤੋਂ ਬਾਅਦ, ਜਦੋਂ ਇਹ ਤਿਆਰ ਹੋਵੇਗਾ ਤਾਂ ਇਹ ਜੈੱਟ ਇੰਜੈਕਟਰ ਦੀ ਮਦਦ ਨਾਲ ਹਵਾ ਦੇ ਦਬਾਅ ਦੀ ਵਰਤੋਂ ਕਰਦੇ ਹੋਏ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ ਅਤੇ ਇਹ ਚੁੱਭਦਾ ਨਹੀਂ ਹੈ। ਟੀਕੇ ਲਈ ਸੂਈ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਕੈਮਬ੍ਰਿਜ ਯੂਨੀਵਰਸਿਟੀ ਵਿਚ ਵਾਇਰਲ ਜਨੋਟਿਕਸ ਦੀ ਪ੍ਰਯੋਗਸ਼ਾਲਾ ਦੇ ਮੁਖੀ ਅਤੇ ਡੀ. ਆਈ. ਓ. ਐੱਸ-ਕੋਵੈਕਸ ਕੰਪਨੀ ਦੇ ਸੰਸਥਾਪਕ ਜੋਨਾਥਨ ਹੀਨ ਨੇ ਇਸ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਅਸੀਂ ਕੋਵਿਡ -19 ਵਿਸ਼ਾਣੂ ਦੇ ਰੂਪ ਦਾ 3ਡੀ ਕੰਪਿਊਟਰ ਮਾਡਲਿੰਗ ਸ਼ਾਮਲ ਕੀਤਾ ਹੈ। ਇਸ ਵਿਚ ਵਾਇਰਸ ਦੇ ਨਾਲ-ਨਾਲ ਸਾਰਸ, ਐੱਮ. ਈ. ਆਰ. ਐੱਸ. ਅਤੇ ਜਾਨਵਰਾਂ ਦੇ ਪਰਿਵਾਰ ਦੇ ਹੋਰ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕ ਅਜਿਹਾ ਟੀਕਾ ਬਣਾਉਣਾ ਚਾਹੁੰਦੇ ਹਾਂ ਜੋ ਨਾ ਸਿਰਫ ਸਾਰਸ-ਕੋ-2 ਤੋਂ ਬਚਾਉਂਦਾ ਹੈ ਬਲਕਿ ਇਸ ਨਾਲ ਸਬੰਧਤ ਕੋਰੋਨਾ ਵਾਇਰਸਾਂ ਤੋਂ ਵੀ ਬਚਾਉਂਦਾ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੇ ਹਨ।

ਕੈਂਬਰਿਜ ਯੂਨੀਵਰਸਿਟੀ ਦੇ ਖੋਜਕਰਤਾ ਡਾ. ਰੇਬੇਕਾ ਕਿਨਸਲੇ ਨੇ ਵੀ ਇਸ ਪ੍ਰੀਖਣ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਵੇਖਦਿਆਂ, ਬਹੁਤੇ ਖੋਜਕਰਤਾਵਾਂ ਨੇ ਟੀਕਿਆਂ ਦੇ ਵਿਕਾਸ ਵਿਚ ਹੁਣ ਤੱਕ ਸਥਾਪਤ ਢੰਗ ਦੀ ਵਰਤੋਂ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਟੈਸਟ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ। ਹਾਲਾਂਕਿ ਟੀਕਿਆਂ ਦੀਆਂ ਆਪਣੀਆਂ ਸੀਮਾਵਾਂ ਵੀ ਹੋਣਗੀਆਂ ਅਤੇ ਇਹ ਸੰਵੇਦਨਸ਼ੀਲ ਸਮੂਹਾਂ 'ਤੇ ਨਹੀਂ ਵਰਤੇ ਜਾ ਸਕਣਗੇ।
 


author

Lalita Mam

Content Editor

Related News