ਅਮਰੀਕੀ ਲੋਕਾਂ ਲਈ ਇਸ ਦੇਸ਼ ਜਾਣਾ ਹੋਇਆ ਮੁਸ਼ਕਿਲ

Sunday, Dec 29, 2019 - 11:53 PM (IST)

ਅਮਰੀਕੀ ਲੋਕਾਂ ਲਈ ਇਸ ਦੇਸ਼ ਜਾਣਾ ਹੋਇਆ ਮੁਸ਼ਕਿਲ

ਮਨੀਲਾ - ਏਸ਼ੀਆ ਦਾ ਅਨੁਸ਼ਾਸਿਤ ਦੇਸ਼ ਫਿਲੀਪੀਂਸ ਨੇ 2 ਅਮਰੀਕੀ ਸੰਸਦ ਮੈਂਬਰਾਂ ਦੇ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ ਅਤੇ ਅਮਰੀਕੀ ਨਾਗਰਿਕਾਂ ਲਈ ਵੀਜ਼ਾ ਦੀਆਂ ਸ਼ਰਤਾਂ ਨੂੰ ਸਖਤ ਕਰ ਦਿੱਤਾ ਹੈ। ਫਿਲੀਪੀਂਸ ਨੇ ਇਹ ਕਦਮ ਅਮਰੀਕਾ ਵੱਲੋਂ ਲਗਾਈਆਂ ਗਈਆਂ ਕੁਝ ਪਾਬੰਦੀਆਂ ਅਤੇ ਸਹਾਇਤਾ ਘੱਟ ਕਰਨ ਦੇ ਜਵਾਬ 'ਚ ਚੁੱਕਿਆ ਹੈ। ਫਿਲੀਪੀਂਸ 'ਚ ਸਰਕਾਰ ਦੀ ਆਲੋਚਕ ਸੰਸਦ ਮੈਂਬਰ ਨੂੰ ਜੇਲ 'ਚ ਸੁੱਟੇ ਜਾਣ 'ਤੇ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹਨ।

ਇਸ ਮਾਮਲੇ ਨੂੰ ਲੈ ਕੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਸਾਰੇ ਅਮਰੀਕੀ ਨਾਗਰਿਕਾਂ ਦੇ ਫਿਲੀਪੀਂਸ ਆਉਣ ਲਈ ਵੀਜ਼ਾ ਪ੍ਰਾਵਧਾਨ ਲਾਜ਼ਮੀ ਕਰ ਦਿੱਤਾ ਹੈ। ਨਾਲ ਹੀ ਅਮਰੀਕੀ ਸੈਨੇਟਰ ਰਿਚਰਡ ਡਰਬਿਨ ਅਤੇ ਪੈਟ੍ਰਿਕ ਲੇਹੀ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਦੁਤੇਰਤੇ ਨੇ ਇਹ ਕਦਮ 2020 ਦੇ ਅਮਰੀਕੀ ਬਜਟ 'ਚ ਫਿਲੀਪੀਂਸ ਦੀ ਸਹਾਇਤਾ 'ਚ ਕਟੌਤੀ ਤੋਂ ਬਾਅਦ ਚੁੱਕਿਆ ਹੈ। ਅਮਰੀਕਾ ਨੇ ਫਿਲੀਪੀਂਸ 'ਚ ਸੰਸਦ ਮੈਂਬਰ ਲੀਲਾ ਡੀ ਲੀਮਾ ਨੂੰ ਨਸ਼ੀਲੇ ਪਦਾਰਥਾਂ ਦੇ ਧੰਦੇ 'ਚ ਗਲਤ ਤਰੀਕੇ ਨਾਲ ਫਸਾਏ ਜਾਣ ਦੀ ਗੱਲ ਕਹੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਲੀਮਾ ਦੁਤੇਰਤੇ ਸਰਕਾਰ ਵੱਲੋਂ ਗਲਤ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਖਿਲਾਫ ਅਭਿਆਨ ਚਲਾਏ ਜਾਣ ਦੀ ਵਿਰੋਧ ਕਰ ਰਹੀ ਸੀ। ਇਸ ਅਭਿਆਨ 'ਚ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਅਤੇ ਬਿਨਾਂ ਚਿਤਾਵਨੀ ਦੇ ਗੋਲੀ ਮਾਰੀ ਜਾ ਰਹੀ ਸੀ। ਇਸ ਅਭਿਆਨ 'ਚ ਸੈਂਕੜੇ ਨਿਰਦੋਸ਼ਾਂ ਦੇ ਮਾਰੇ ਜਾਣ ਦਾ ਸ਼ੱਕ ਹੈ।


author

Khushdeep Jassi

Content Editor

Related News