ਮੈਲਬੋਰਨ ਵਿੱਚ ਢਾਡੀ ਜਥੇ ਨੂੰ ਨਿੱਘੀ ਵਿਦਾਇਗੀ

03/20/2019 7:45:02 AM

ਮੈਲਬੌਰਨ,(ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਵਿੱਚ ਪਹੁੰਚੇ ਢਾਡੀ ਗੋਵਿੰਦਰ ਸਿੰਘ ਜੈਪੁਰਾ ਦੇ ਜਥੇ ਨੂੰ ਤਿੰਨ ਮਹੀਨੇ ਦੀ ਸਿੱਖ ਧਰਮ ਦੇ ਪ੍ਰਚਾਰ ਸੇਵਾ ਪੂਰੀ ਕਰਨ ਉਪਰੰਤ ਮੈਲਬੋਰਨ ਦੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਨਿੱਘੀ ਵਿਦਾਇਗੀ ਦਿੱਤੀ ਗਈ।ਭਾਈ ਗੋਵਿੰਦਰ ਸਿੰਘ ਨੇ ਦੱਸਿਆਂ ਕਿ ਤਿੰਨ ਮਹੀਨੇ ਦੇ ਸਫਰ ਦੌਰਾਨ ਉਨ੍ਹਾਂ ਦੇ ਢਾਡੀ ਜਥੇ ਵੱਲੋਂ ਮੈਲਬੌਰਨ, ਸਿਡਨੀ,ਬ੍ਰਿਸਬੇਨ, ਵੂਲਗੂਲਗਾ ਦੇ ਗੁਰੂ ਘਰਾਂ ਵਿੱਚ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਉਨ੍ਹਾਂ ਦੇ ਨਾਲ ਹਾਜ਼ਰ ਸਾਰੰਗੀ ਮਾਸਟਰ ਗੁਰਜੀਤ ਸਿੰਘ ਛਾਪਾ,ਢਾਡੀ ਬਲਜਿੰਦਰ ਸਿੰਘ ਫੁੱਲਵਾਲ,ਬਲਜਿੰਦਰ ਸਿੰਘ ਮਾਂਗੇਵਾਲ ਨੇ ਸਮੂਹ ਸਾਧ ਸੰਗਤ ਅਤੇ ਗੁਰੂ ਘਰ ਕਮੇਟੀਆਂ ਦਾ ਧੰਨਵਾਦ ਕੀਤਾ।
ਇਸ ਦੌਰੇ ਦੇ ਅੰਤਮ ਪੜਾਅ ਦੌਰਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਦੇ ਪ੍ਰਧਾਨ ਗੁਰਦੀਪ ਸਿੰਘ ਪਾਂਗਲੀ, ਸਕੱਤਰ ਗੁਰਦੀਪ ਸਿੰਘ ਮਠਾਰੂ ਸਮੇਤ ਹਾਜ਼ਰ ਮੈਂਬਰਾਂ ਵੱਲੋਂ ਢਾਡੀ ਜਥੇ ਦਾ ਆਸਟ੍ਰੇਲ਼ੀਆ ਆਉਣ ਲਈ ਧੰਨਵਾਦ ਕਰਦਿਆਂ ਸਿਰੋਪਾਓ ਤੇ ਪ੍ਰਸ਼ੰਸ਼ਾ ਪੱਤਰ ਭੇਟ ਕੀਤੇ ਗਏ। ਇਸ ਮੌਕੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਕੁਲਵੰਤ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਜਥੇ ਸਮੇਤ ਮੌਜੂਦ ਸਨ।


Related News