ਸਿਡਨੀ ''ਚ ਪ੍ਰਵਾਸੀ ਭਾਈਚਾਰੇ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਨਮਾਨ

Friday, Nov 08, 2024 - 06:36 PM (IST)

ਸਿਡਨੀ ''ਚ ਪ੍ਰਵਾਸੀ ਭਾਈਚਾਰੇ ਵੱਲੋਂ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਨਮਾਨ

ਸਿਡਨੀ (ਸਨੀ ਚਾਂਦਪੁਰੀ)- ਆਪਣੇ ਆਸਟ੍ਰੇਲੀਆ ਦੌਰੇ 'ਤੇ ਆਏ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਸਿਡਨੀ ਵਿੱਚ ਐੱਨ.ਆਰ.ਆਈਜ਼. ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈਚਾਰੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੈ ਕ੍ਰਿਸ਼ਨ ਸਿੰਘ ਰੌੜੀ 'ਤੇ ਸਾਡੇ ਸਾਰੇ ਪੰਜਾਬ ਨੂੰ ਮਾਣ ਹੈ। ਭਾਵੇਂ ਕੇ ਰੌੜੀ ਜੀ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਬਣ ਡਿਪਟੀ ਸਪੀਕਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਪਰ ਉਹਨਾਂ ਨੂੰ ਪੰਜਾਬ ਤੋਂ ਦੂਰ ਸੱਤ ਸਮੁੰਦਰੋ ਪਾਰ ਬੈਠੇ ਐੱਨ. ਆਰ. ਆਈਜ਼. ਵੀ ਬਹੁਤ ਪਿਆਰ ਕਰਦੇ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਦੂ ਮੰਦਰ ਦਾ ਪੁਜਾਰੀ ਮੁੜ ਬਹਾਲ, ਪਹਿਲਾਂ ਕੀਤਾ ਗਿਆ ਸੀ ਸਸਪੈਂਡ

PunjabKesari

ਇਸ ਮੌਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਐੱਨ. ਆਰ. ਆਈਜ਼. ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਈਚਾਰਾ ਪੰਜਾਬ ਦਾ ਅਨਿੱਖੜਵਾਂ ਅੰਗ ਹੈ। ਭਾਵੇਂ ਖੇਡ ਮੇਲਿਆਂ ਦੀ ਗੱਲ ਹੋਵੇ ਜਾਂ ਮੈਡੀਕਲ ਕੈਂਪਾਂ ਦੀ ਪ੍ਰਵਾਸੀ ਭਾਈਚਾਰੇ ਨੇ ਹਮੇਸ਼ਾ ਹੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਦਿੱਤਾ ਹੈ। ਇਸ ਮੌਕੇ ਉਨ੍ਹਾਂ ਦਾ ਸਨਮਾਨ ਕਰਨ ਲਈ ਚਰਨਪ੍ਰਤਾਪ ਸਿੰਘ ਟਿੰਕੂ, ਕਮਲ ਬੈਂਸ, ਰਾਜਨ ਓਹਰੀ, ਬੱਲੀ ਮਾਹਲ, ਬਿੱਲੂ ਰੈਸਟਰਾਂ ਕਾਰੋਬਾਰੀ, ਰਾਕੇਸ਼ ਚੌਧਰੀ, ਗੈਵੀ ਰਾਜਸਥਾਨ, ਡਾ. ਰਮਨ ਔਲਖ, ਨਵਰਾਜ, ਅਮਰਿੰਦਰ ਮੌਂਟੀ, ਦਵਿੰਦਰ ਸਿੰਘ ਕਾਕਾ ਰੌੜੀ, ਮਨੀ ਰੁੜਕੀ, ਸੁਖਜਿੰਦਰ ਸ਼ਾਮਾ, ਵਿੱਕੀ ਚੌਧਰੀ, ਰੌਬਿਨ ਖਹਿਰਾ, ਅਮਨ ਰੰਧਾਵਾ, ਪ੍ਰੀਤ ਬੱਲ, ਚੰਨ ਸਹੂੰਗੜਾ, ਦੀਪਾ, ਬਲਜੀਤ ਜੀਤਾ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਇਹ ਵੀ ਪੜ੍ਹੋ: ਵਿਦੇਸ਼ ਮੰਤਰੀ ਜੈਸ਼ੰਕਰ ਨੇ ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ 'ਤੇ ਕੀਤੀ ਚਰਚਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News