ਅਫਗਾਨਿਸਤਾਨ : ਕਾਰ ਬੰਬ ਧਮਾਕੇ ''ਚ ਡਿਪਟੀ ਗਵਰਨਰ ਤੇ ਉਸ ਦੇ ਡਰਾਈਵਰ ਦੀ ਮੌਤ

Tuesday, Jun 06, 2023 - 09:27 PM (IST)

ਅਫਗਾਨਿਸਤਾਨ : ਕਾਰ ਬੰਬ ਧਮਾਕੇ ''ਚ ਡਿਪਟੀ ਗਵਰਨਰ ਤੇ ਉਸ ਦੇ ਡਰਾਈਵਰ ਦੀ ਮੌਤ

ਕਾਬੁਲ : ਅਫਗਾਨਿਸਤਾਨ ਦੇ ਉੱਤਰ-ਪੂਰਬੀ ਖੇਤਰ 'ਚ ਮੰਗਲਵਾਰ ਨੂੰ ਇਕ ਕਾਰ ਬੰਬ ਧਮਾਕੇ 'ਚ ਇਕ ਸੂਬਾਈ ਡਿਪਟੀ ਗਵਰਨਰ ਅਤੇ ਉਸ ਦੇ ਡਰਾਈਵਰ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬਦਖ਼ਸ਼ਾਨ ਸੂਬੇ ਦੇ ਫੈਜ਼ਾਬਾਦ ਸ਼ਹਿਰ 'ਚ ਹੋਏ ਬੰਬ ਧਮਾਕੇ 'ਚ 10 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ : ਅਣਜਾਣ ਨੰਬਰਾਂ ਤੋਂ ਆਉਣ ਵਾਲੇ ਫੋਨ ਕਾਲ ਨਾ ਚੁੱਕੋ, ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦੀ ਲੋਕਾਂ ਨੂੰ ਅਪੀਲ

ਬਦਖ਼ਸ਼ਾਨ ਦੇ ਸੱਭਿਆਚਾਰਕ ਨਿਰਦੇਸ਼ਕ ਮੋਜ਼ੂਦੀਨ ਅਹਿਮਦੀ ਦੇ ਅਨੁਸਾਰ ਉਪ ਰਾਜਪਾਲ, ਮੌਲਵੀ ਨਿਸਾਰ ਅਹਿਮਦ ਅਹਿਮਦੀ, ਕਾਰ ਵਿਸਫੋਟ ਵਿੱਚ ਜ਼ਖ਼ਮੀ ਹੋ ਗਏ ਸਨ, ਉਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ 'ਚ ਵੀ ਇਸੇ ਤਰ੍ਹਾਂ ਇਕ ਕਾਰ ਬੰਬ ਧਮਾਕਾ ਹੋਇਆ ਸੀ, ਜਿਸ ਵਿੱਚ ਬਦਖ਼ਸ਼ਾਨ ਦੇ ਪੁਲਸ ਮੁਖੀ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੁਲਸ ਨੇ ਕਿਸਾਨਾਂ 'ਤੇ ਲਾਠੀਚਾਰਜ ਕਰ GT ਰੋਡ ਖੁੱਲ੍ਹਵਾਇਆ, ਹਿਰਾਸਤ 'ਚ ਲਏ ਗੁਰਨਾਮ ਸਿੰਘ ਚੜੂਨੀ

ਉਸ ਸਮੇਂ ਇਸਲਾਮਿਕ ਸਟੇਟ (ਆਈਐੱਸ) ਸਮੂਹ ਦੇ ਖੇਤਰੀ ਸਹਿਯੋਗੀ ਦੇ ਰੂਪ 'ਚ ਪਛਾਣੇ ਜਾਣ ਵਾਲੇ 'ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ' ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਆਈਐੱਸ ਦੇ ਖੇਤਰੀ ਸਹਿਯੋਗੀ ਨੇ ਪਿਛਲੇ ਸਾਲ ਹੋਏ ਧਮਾਕੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਸੀ ਕਿ ਉਸ ਨੇ ਵਿਸਫੋਟਕ ਨਾਲ ਭਰੀ ਕਾਰ ਸੜਕ 'ਤੇ ਖੜ੍ਹੀ ਕੀਤੀ ਸੀ ਅਤੇ ਜਿਵੇਂ ਹੀ ਪੁਲਸ ਮੁਖੀ ਕਾਰ ਦੇ ਨੇੜੇ ਪਹੁੰਚਿਆ ਤਾਂ ਧਮਾਕਾ ਕਰ ਦਿੱਤਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News