ਬ੍ਰੈਗਜ਼ਿਟ ''ਚ ਦੇਰੀ ਦਾ ਕੋਈ ਮਤਲਬ ਨਹੀਂ ਹੋਵੇਗਾ: ਬੋਰਿਸ ਜਾਨਸਨ
Saturday, Oct 19, 2019 - 03:54 PM (IST)

ਲੰਡਨ— ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਯੂਰਪੀ ਯੂਨੀਅਨ ਤੋਂ ਵਿਦਾਈ 'ਚ ਹੋਰ ਦੇਰੀ ਦੇ ਖਿਲਾਫ ਚਿਤਾਵਨੀ ਦਿੱਤੀ ਤੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਕ ਹੋਰ ਵਿਸਥਾਰ ਦੇ ਲਈ ਹੁਣ ਬਹੁਤ ਘੱਟ ਉਮੀਦ ਹੈ। ਉਨ੍ਹਾਂ ਨੇ ਸੰਸਦ ਨੂੰ ਕਿਹਾ ਕਿ ਹੋਰ ਦੇਰੀ ਦਾ ਕੋਈ ਮਤਲਬ ਨਹੀਂ ਹੈ, ਇਹ ਭਾਰੀ ਪਵੇਗਾ ਤੇ ਲੋਕਾਂ ਦਾ ਵਿਸ਼ਵਾਸ ਵੀ ਡਿੱਗੇਗਾ। ਸੰਸਦ ਇਸ ਵਿਦਾਈ ਸਮਝੌਤੇ 'ਤੇ ਚਰਚਾ ਦੇ ਲਈ 37 ਸਾਲ 'ਚ ਪਹਿਲੀ ਵਾਰ ਹਫਤੇ ਦੇ ਅਖੀਰ 'ਚ ਸੰਸਦ ਦੀ ਬੈਠਕ 'ਚ ਪਹੁੰਚੇ ਹਨ।