ਤੇਜ਼ ਹਵਾਵਾਂ ਕਾਰਨ ਝੀਲ 'ਚ ਪਲਟੀ ਯਾਤਰੀਆਂ ਨਾਲ ਨੱਕੋ-ਨੱਕ ਭਰੀ ਕਿਸ਼ਤੀ, 26 ਲੋਕਾਂ ਦੀ ਮੌਤ

Friday, Jul 28, 2023 - 10:19 AM (IST)

ਤੇਜ਼ ਹਵਾਵਾਂ ਕਾਰਨ ਝੀਲ 'ਚ ਪਲਟੀ ਯਾਤਰੀਆਂ ਨਾਲ ਨੱਕੋ-ਨੱਕ ਭਰੀ ਕਿਸ਼ਤੀ, 26 ਲੋਕਾਂ ਦੀ ਮੌਤ

ਮਨੀਲਾ (ਭਾਸ਼ਾ)- ਫਿਲੀਪੀਨਜ਼ ਦੇ ਰਿਜ਼ਲ ਸੂਬੇ ਦੇ ਨੇੜੇ ਵੀਰਵਾਰ ਨੂੰ ਲਾਗੁਨਾ ਝੀਲ ਵਿਚ ਇੱਕ ਯਾਤਰੀ ਕਿਸ਼ਤੀ ਤੇਜ਼ ਹਵਾਵਾਂ ਕਾਰਨ ਪਲਟ ਜਾਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 40 ਲੋਕਾਂ ਨੂੰ ਬਚਾਅ ਲਿਆ ਗਿਆ। ਫਿਲੀਪੀਨ ਕੋਸਟ ਗਾਰਡ (ਪੀਸੀਜੀ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀਸੀਜੀ ਨੇ ਕਿਹਾ ਕਿ 42 ਯਾਤਰੀਆਂ ਵਾਲੀ ਕਿਸ਼ਤੀ ਵਿਚ 70 ਲੋਕ ਸਵਾਰ ਸਨ ਅਤੇ ਯਾਤਰੀਆਂ ਨੇ ਲਾਈਫ ਜੈਕਟਾਂ ਨਹੀਂ ਪਾਈਆਂ ਹੋਈਆਂ ਸਨ। ਪੀਸੀਜੀ ਨੇ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਸ਼ੁੱਕਰਵਾਰ ਸਵੇਰ ਤੱਕ ਜਾਰੀ ਰਿਹਾ।

ਇਹ ਵੀ ਪੜ੍ਹੋ: US 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ

ਕੋਸਟ ਗਾਰਡ ਨੇ ਕਿਹਾ ਕਿ ਹਾਦਸਾ ਬਿਨੰਗੋਨਾਨ ਕਸਬੇ ਦੇ ਕਾਲੀਨਵਾਨ ਪਿੰਡ ਤੋਂ ਲਗਭਗ 46 ਮੀਟਰ (ਲਗਭਗ 150 ਫੁੱਟ) ਦੀ ਦੂਰੀ 'ਤੇ ਉਜੋਂ ਵਾਪਰਿਆ, ਜਦੋਂ ਤੇਜ਼ ਹਵਾ ਤੋਂ ਡਰੇ ਹੋਏ ਯਾਤਰੀ ਕਿਸ਼ਤੀ ਦੇ ਇਕ ਪਾਸੇ ਚਲੇ ਗਏ, ਜਿਸ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ। ਰਿਜ਼ਲ ਸੂਬੇ ਦੀ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਤੱਟ ਰੱਖਿਅਕ ਅਤੇ ਹੋਰ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਗਿਆ ਜਦਕਿ 26 ਹੋਰ ਡੁੱਬ ਗਏ। ਉਥੇ ਹੀ ਮੌਤਾਂ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ।

ਇਹ ਵੀ ਪੜ੍ਹੋ: ਵਕੀਲਾਂ ਵੱਲੋਂ ਬ੍ਰਿਟੇਨ 'ਚ ਸ਼ਰਨ ਮੰਗਣ ਵਾਲੇ ਭਾਰਤੀਆਂ ਨੂੰ ਖਾਲਿਸਤਾਨੀ ਹੋਣ ਦਾ ਡਰਾਮਾ ਰਚਣ ਦੀ ਸਲਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News