ਹਸਪਤਾਲ ਦੇ ਨੇੜੇ ਹੋਏ ਇਜ਼ਰਾਈਲੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 13
Tuesday, Oct 22, 2024 - 04:32 PM (IST)
ਤੇਲ ਅਵੀਵ : ਲੇਬਨਾਨ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਬੇਰੂਤ ਦੇ ਇਕ ਮੁੱਖ ਹਸਪਤਾਲ ਦੇ ਕੋਲ ਹੋਏ ਇਜ਼ਰਾਈਲੀ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਸੋਮਵਾਰ ਦੇਰ ਰਾਤ ਹਵਾਈ ਹਮਲਾ ਰਾਜਧਾਨੀ ਦੇ ਮੁੱਖ ਸਰਕਾਰੀ ਹਸਪਤਾਲ ਦੇ ਸਾਹਮਣੇ ਵਾਲੀ ਇਮਾਰਤ ਵਿਚ ਹੋਇਆ।
ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਹਮਲੇ ਵਿਚ ਕੁੱਲ 57 ਹੋਰ ਲੋਕ ਜ਼ਖਮੀ ਹੋਏ ਹਨ। ਸੋਸ਼ਲ ਮੀਡੀਆ 'ਤੇ ਸਾਹਮਣੇ ਆਏ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਹਮਲਾ ਹਸਪਤਾਲ ਦੇ ਐਂਟਰੀ ਗੇਟ ਦੇ ਨੇੜੇ ਹੋਇਆ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਸਿਰਫ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦਈਏ ਕਿ ਹਿਜ਼ਬੁੱਲਾ ਨੇ ਅੱਜ ਯਾਨੀ ਮੰਗਲਵਾਰ ਨੂੰ ਮੱਧ ਇਜ਼ਰਾਈਲ 'ਚ ਕਈ ਰਾਕੇਟ ਦਾਗੇ, ਜਿਸ ਨਾਲ ਦੇਸ਼ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰਾਂ 'ਚ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ। ਇਨ੍ਹਾਂ ਹਮਲਿਆਂ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਜ਼ਰਾਈਲੀ ਫੌਜ ਨੇ ਕਿਹਾ ਕਿ ਲੇਬਨਾਨ ਤੋਂ ਇਜ਼ਰਾਈਲ 'ਤੇ 5 ਰਾਕੇਟ ਦਾਗੇ ਗਏ ਤੇ ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਇਜ਼ਰਾਈਲ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਰੋਕ ਦਿੱਤਾ। ਇੱਕ ਰਾਕੇਟ ਇੱਕ ਖੁੱਲੇ ਖੇਤਰ 'ਚ ਡਿੱਗਿਆ।