ਸੀਰੀਆ ''ਚ ਇਜ਼ਰਾਇਲੀ ਹਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 49 ਹੋਈ
Thursday, Nov 21, 2024 - 12:50 PM (IST)
ਦਮਿਸ਼ਕ (ਏਜੰਸੀ)- ਮੱਧ ਸੀਰੀਆ ਦੇ ਪਲਮਾਇਰਾ ਸ਼ਹਿਰ ਅਤੇ ਉਸ ਦੇ ਆਸ-ਪਾਸ 'ਚ ਬੁੱਧਵਾਰ ਨੂੰ ਹੋਏ ਇਜ਼ਰਾਇਲੀ ਮਿਜ਼ਾਈਲ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 49 ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: PM ਮੋਦੀ ਨੂੰ ਮਿਲਿਆ ਗੁਆਨਾ ਅਤੇ ਡੋਮਿਨਿਕਾ ਦਾ ਸਰਵਉੱਚ ਨਾਗਰਿਕ ਸਨਮਾਨ
ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਈਰਾਨੀ ਮਿਲੀਸ਼ੀਆ ਨਾਲ ਸਬੰਧਤ 24 ਸੀਰੀਆਈ ਨਾਗਰਿਕ ਸਨ, ਜਿਨ੍ਹਾਂ ਵਿਚ ਸੀਰੀਆਈ ਸਰਕਾਰੀ ਬਲਾਂ ਦੇ ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਵਿੱਚੋਂ ਲੇਬਨਾਨ ਦੇ ਹਿਜ਼ਬੁੱਲਾ ਦਾ ਵਫ਼ਾਦਾਰ ਇੱਕ ਬ੍ਰਿਗੇਡੀਅਰ ਜਨਰਲ ਸੀ। ਇਸ ਦੌਰਾਨ, 22 ਗੈਰ-ਸੀਰੀਆਈ ਲੜਾਕੇ, ਜ਼ਿਆਦਾਤਰ ਇਰਾਕੀ 'ਹਰਕਤ ਅਲ-ਨੁਜਾਬਾ' (ਅਲ-ਨੁਜਾਬਾ ਮੂਵਮੈਂਟ) ਨਾਲ ਅਤੇ 3 ਅਣਪਛਾਤੇ ਵਿਅਕਤੀ ਮਾਰੇ ਗਏ। ਹਮਲੇ 'ਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪਰ ਗੰਭੀਰ ਜ਼ਖਮੀ ਲੋਕਾਂ ਦੀ ਮੌਜੂਦਗੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਨ੍ਹਾਂ ਵਿੱਚ 7 ਨਾਗਰਿਕ ਵੀ ਸ਼ਾਮਲ ਹਨ। ਸੀਰੀਆ ਦੇ ਰੱਖਿਆ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਇਜ਼ਰਾਈਲੀ ਦੁਸ਼ਮਣ ਨੇ ਬੁੱਧਵਾਰ ਦੁਪਹਿਰ ਕਰੀਬ 1:30 ਵਜੇ ਅਲ-ਤਨਫ ਖੇਤਰ ਦੀ ਦਿਸ਼ਾ ਤੋਂ ਹਵਾਈ ਹਮਲਾ ਕੀਤਾ ਅਤੇ ਸੀਰੀਆ ਦੇ ਮਾਰੂਥਲ ਵਿਚ ਪਲਮਾਇਰਾ ਸ਼ਹਿਰ ਵਿਚ ਕਈ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ: ਆਸਟ੍ਰੇਲੀਆ ਦੀ ਸੰਸਦ 'ਚ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8