ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ 21 ਸਤੰਬਰ ਨੂੰ ਮਨਾਈ ਜਾਵੇਗੀ

Tuesday, Aug 20, 2024 - 05:23 PM (IST)

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ 21 ਸਤੰਬਰ ਨੂੰ ਮਨਾਈ ਜਾਵੇਗੀ

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਇੰਡੋ-ਯੂ. ਐਸ. ਹੈਰੀਟੇਜ਼ ਫਰਿਜ਼ਨੋ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ, ਜੈਕਾਰਾ ਮੂਵਮੈਂਟ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਅਤੇ ਮਨੁੱਖੀ ਅਧਿਕਾਰ ਦਿਵਸ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਖਾਲੜਾ ਪਾਰਕ ਫਰਿਜ਼ਨੋ ਜੋ ਕਿ ਕਲਿੰਟਨ ਅਤੇ ਬਰਾਉਲੀ ਤੇ ਸਥਿਤ ਹੈ, ਵਿਖੇ ਮਿੱਤੀ 21 ਸਤੰਬਰ ਦਿਨ ਸ਼ਨੀਵਾਰ  ਦੁਪਿਹਰ 12 ਵਜੇ ਹੋਣ ਜਾ ਰਿਹਾ ਹੈ।

ਇਸ ਸ਼ਹੀਦੀ ਸਮਾਗਮ ਵਿੱਚ ਖਾਲੜਾ ਸਾਹਿਬ ਦੇ ਧਰਮ-ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨ੍ਹਾਂ ਦੀ ਬੇਟੀ ਨਵਕਿਰਨ ਕੌਰ ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਇਸ ਮੌਕੇ 911 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਸੋ ਹਿਊਮਨ ਰਾਈਟਸ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਭਨਾਂ ਭਰਾਤਰੀ ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਸਬੰਧੀ ਖਾਲੜਾ ਪਾਰਕ ਵਿੱਚ ਇੰਡੋ ਯੂ ਐਸ ਹੈਰੀਟੇਜ ਫਰਿਜਨੋ, ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ, ਜੈਕਾਰਾ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ , ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਸਿੱਖ ਨੌਜੁਆਨਾਂ ਦਾ ਰਿਕਾਰਡ ਇਕੱਠਾ ਕਰਦੇ ਹੋਏ ਸ਼ਹੀਦ ਕਰ ਦਿੱਤੇ ਗਏ, ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਦੇ ਆਯੋਜਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਮੀਂਹ ਨੇ ਤੋੜੇ ਰਿਕਾਰਡ, ਜਨਜੀਵਨ ਪ੍ਰਭਾਵਿਤ

ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਸਬੰਧੀ ਸਾਰੇ ਤਰਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਵਲੰਟੀਅਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ  ਗਈਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਖ਼ੂਬਸੂਰਤ ਪਾਰਕ ਦੀ ਦੇਖ ਭਾਲ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਕਰਦੀ ਆ ਰਹੀ। ਸਿਟੀ ਦੇ ਸਹਿਯੋਗ ਨਾਲ ਇੱਥੇ ਛਾਂ ਦਰ ਦਰਖ਼ਤਾਂ ਦੇ ਝੁੰਡ ਗਰਮੀ ਵਿੱਚ ਠੰਢਕ ਵਰਤਾਉਂਦੇ ਹਰਰੋਜ ਸੈਂਕੜੇ ਲੋਕਾਂ ਨੂੰ ਆਪਣੀ ਗੋਦੀ ਵਿੱਚ ਬਿਠਾਉਂਦੇ ਹਨ, ਇਸ ਤੋ ਬਿਨਾਂ ਬੱਚਿਆਂ ਲਈ ਬਣੇ ਝੂਲੇ ਅਤੇ ਤੁਰਨ ਲਈ ਬਣੇ ਵਾਕ-ਵੇਅ ਫਰਿਜਨੋ ਨਿਵਾਸੀਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣੇ ਹੋਏ ਹਨ। ਇਹ ਪਾਰਕ ਪੰਜਾਬੀ ਬਜ਼ੁਰਗਾਂ ਲਈ ਇੱਕ ਕਮਿਊਨਟੀ ਸੈਂਟਰ ਬਣਿਆ ਹੋਇਆ ਹੈ। ਵੱਡੀ ਕੰਧ 'ਤੇ ਖਾਲੜਾ ਸਹਿਬ ਦੀ ਉਲੀਕੀ ਤਸਵੀਰ ਸਾਨੂੰ ਮਨੁੱਖੀ ਅਧਿਕਾਰਾਂ ਲਈ ਲੜਨ ਲਈ ਪ੍ਰੇਰਨਾਂ ਸ੍ਰੋਤ ਬਣੀ ਹੋਈ ਹੈ।ਵਧੇਰੇ ਜਾਣਕਾਰੀ ਲਈ ਨਿਰਮਲ ਸਿੰਘ ਧਨੌਲਾ (559) 270-9880, ਹਰਦੇਵ ਸਿੰਘ ਰਸੂਲਪੁਰ  (559) 803-8586, ਨੈਂਣਦੀਪ ਸਿੰਘ ਚੰਨ (559) 647 4700 ਮਾਸਟਰ ਸੁਲੱਖਣ ਸਿੰਘ ਗਿੱਲ (559) 548-5924 ਦੇ ਨੰਬਰ 'ਤੇ ਕਾਲ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News