DC ਅਦਾਲਤ ''ਚ ਕਾਵਾਨਾਹ ਦੀ ਥਾਂ ਲਵੇਗੀ ਭਾਰਤੀ-ਅਮਰੀਕੀ ਨੇਓਮੀ ਰਾਵ : ਟਰੰਪ

11/14/2018 9:35:30 PM

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਡੀ. ਸੀ. ਸਰਕਿਟ ਅਪੀਲ ਅਦਾਲਤ 'ਚ ਸੁਪਰੀਮ ਕੋਰਟ ਦੇ ਜੱਜ ਬ੍ਰੇਟ ਕਾਵਾਨਾਹ ਦੀ ਥਾਂ ਲੈਣ ਲਈ ਭਾਰਤੀ-ਅਮਰੀਕੀ ਨੇਓਮੀ ਰਾਵ ਨੂੰ ਨਾਮਜ਼ਦ ਕੀਤਾ ਹੈ।
ਅਮਰੀਕਾ ਦੀ ਡੀ. ਸੀ. ਸਰਕਿਟ ਅਪੀਲ ਅਦਾਲਤ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਇਸ ਸਬੰਧ 'ਚ ਵ੍ਹਾਈਟ ਹਾਊਸ ਬੁੱਧਵਾਰ (ਅੱਜ ਸਥਾਨਕ ਸਮੇਂ ਮੁਤਾਬਕ) ਨੂੰ ਰਸਮੀ ਐਲਾਨ ਕਰ ਸਕਦਾ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ ਦੌਰਾਨ ਮੰਗਲਵਾਰ ਨੂੰ ਕਿਹਾ ਕਿ ਮੈਂ ਜਸਟਿਸ ਬ੍ਰੇਟ ਕਾਵਾਨਾਹ ਦੀ ਥਾਂ ਹੁਣੇ-ਹੁਣੇ ਨੇਓਮੀ ਨੂੰ ਡੀ. ਸੀ. ਸਰਕਿਟ ਅਪੀਲ ਅਦਾਲਤ ਲਈ ਨਾਮਜ਼ਦ ਕੀਤਾ। ਰਾਵ ਨੇ ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਲਈ ਨਾਮਿਤ ਕਰ ਖੁਦ 'ਤੇ ਭਰੋਸਾ ਜਤਾਉਣ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕੀਤਾ।
ਸੀਨੇਟ ਤੋਂ ਪੁਸ਼ਟੀ ਹੋਣ 'ਤੇ ਡੀ. ਸੀ. ਸਰਕਿਟ ਅਪੀਲ ਅਦਾਲਤ 'ਚ ਸ਼੍ਰੀ ਨਿਵਾਸਨ ਤੋਂ ਬਾਅਦ 45 ਸਾਲਾ ਰਾਵ ਦੂਜੀ ਭਾਰਤੀ ਅਮਰੀਕੀ ਜੱਜ ਹੋਵੇਗੀ। ਅਦਾਲਤ ਕੋਲ ਅਹਿਮ ਨਿਯਾਮਕ (ਰੈਗੂਲੇਟਰ), ਰਾਸ਼ਟਰੀ ਸੁਰੱਖਿਆ ਅਤੇ ਸ਼ਕਤੀਆਂ ਦੀ ਵੰਡ ਜਿਹੇ ਵਿਸ਼ਿਆਂ 'ਤੇ ਸੁਣਵਾਈ ਕਰਨ ਦਾ ਅਧਿਕਾਰ ਹੈ। ਰਾਵ ਫਿਲਹਾਲ ਸੂਚਨਾ ਅਤੇ ਵਿਨਿਯਾਮਕ ਮਾਮਲਿਆਂ ਦੇ ਕਾਰਜਕਾਲ (ਓ. ਆਈ. ਆਰ. ਏ.) 'ਚ ਪ੍ਰਸ਼ਾਸਕ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਦੀਵਾਲੀ ਦੇ ਜਸ਼ਨ ਦੌਰਾਨ ਅਮਰੀਕਾ 'ਚ ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਦੀ ਮੌਜੂਦਗੀ 'ਚ ਇਹ ਐਲਾਨ ਕੀਤਾ।


Related News