ਅਜੀਬ ਮਾਮਲਾ : ''ਤਣਾਅ'' ਦੂਰ ਕਰਨ ਲਈ ਸ਼ਖਸ ਨੇ 365ਵੇਂ ਦਿਨ ਬਰਫ਼ੀਲੀ ਝੀਲ ''ਚ ਮਾਰੀ ਛਾਲ

Sunday, Jun 13, 2021 - 07:31 PM (IST)

ਸ਼ਿਕਾਗੋ (ਭਾਸ਼ਾ): ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਜਿੱਥੇ ਦੁਨੀਆ ਭਰ ਦੇ ਲੋਕ ਤਣਾਅ ਨਾਲ ਜੂਝ ਰਹੇ ਉੱਥੇ ਅਜਿਹੇ ਵਿਚ ਸ਼ਿਕਾਗੋ ਦੇ ਇਕ ਵਿਅਕਤੀ ਨੇ ਖੁਦ ਨੂੰ ਤਣਾਅ ਮੁਕਤ ਕਰਨ ਲਈ ਵਿਲੱਖਣ ਢੰਗ ਲੱਭਿਆ। ਸ਼ਖਸ ਨੇ ਰੋਜ਼ਾਨਾ ਮਿਸ਼ੀਗਨ ਝੀਲ ਵਿਚ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਲਗਾਤਾਰ 365ਵੇਂ ਦਿਨ ਝੀਲ ਵਿਚ ਛਾਲ ਮਾਰੀ ਹੈ। 

ਡੈਨ ਓਕੋਨੋਰ ਨੇ ਦੱਸਿਆ ਕਿ ਉਸ ਨੇ ਤਣਾਅ ਘੱਟ ਕਰਨ ਲਈ ਸ਼ਹਿਰ ਦੇ 'ਮੋਂਟਰੋਜ ਹਾਰਬਰ' ਵਿਚ ਪਿਛਲੇ ਸਾਲ ਛਾਲ ਮਾਰਨੀ ਸ਼ੁਰੂ ਕੀਤੀ ਸੀ। ਤਿੰਨ ਬੱਚਿਆਂ ਦੇ ਪਿਤਾ ਓਕੋਨੋਰ ਨੇ ਕਿਹਾ,''ਮੈਂ ਗਲੋਬਲ ਮਹਾਮਾਰੀ ਦੌਰਾਨ, ਪ੍ਰਦਰਸ਼ਨ ਦੌਰਾਨ, ਚੁਣਾਵੀ ਸਾਲ ਦੌਰਾਨ ਅਜਿਹਾ ਕਰਨਾ ਜਾਰੀ ਰੱਖਿਆ। ਝੀਲ ਵਿਚ ਛਾਲ ਮਾਰ ਕੇ ਮੈਨੂੰ ਲੱਗਦਾ ਹੈ ਕਿ ਮੇਰੇ ਤੱਕ ਕੋਈ ਆਵਾਜ਼ ਨਹੀਂ ਪਹੁੰਚ ਸਕਦੀ ਅਤੇ ਝੀਲ ਵਿਚ ਸਿਰਫ ਮੈਂ ਹੀ ਹੁੰਦਾ ਹਾਂ। ਮੈਂ ਧਿਆਨ ਦੀ ਸਥਿਤੀ ਵਿਚ ਪਹੁੰਚ ਜਾਂਦਾ ਹਾਂ।'' ਓਕੋਨੋਰ ਨੇ ਠੰਡ ਵਿਚ ਝੀਲ ਵਿਚ ਛਾਲ ਮਾਰਨੀ ਸ਼ੁਰੂ ਕੀਤੀ ਸੀ। ਉਸ ਸਮੇਂ ਝੀਲ ਵਿਚ ਬਰਫ਼ ਜੰਮੀ ਹੋਈ ਸੀ ਪਰ ਉਸਨੇ ਜੰਮੇ ਹੋਏ ਪਾਣੀ ਵਿਚ ਇਕ ਟੋਇਆ ਬਣਾ ਕੇ ਛਾਲ ਮਾਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਅਹਿਮ ਖਬਰ-  ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਪੁਲਾੜ ਦੀ ਯਾਤਰਾ ਕਰੇਗਾ 'ਸ਼ਖਸ', ਦਿੱਤੀ ਇੰਨੀ ਰਾਸ਼ੀ

ਓਕੋਨੋਰ ਨੇ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਇਕ ਦਿਨ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੇ ਸਰੀਰ 'ਤੇ ਝਰੀਟਾਂ ਅਤੇ ਕੱਟੇ ਹੋਣ ਦੇ 20 ਨਿਸ਼ਾਨ ਹਨ। ਓਕੋਨੋਰ ਨੇ ਕਿਹਾ ਕਿ ਲੋਕਾਂ ਤੋਂ ਮਿਲੀ ਪ੍ਰਤੀਕਿਰਿਆ ਨੇ ਉਸ ਨੂੰ ਇਸ ਕੰਮ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ। ਉਸ ਨੇ ਕਿਹਾ ਕਿ ਸ਼ਨੀਵਾਰ ਦਾ ਦਿਨ ਖਾਸ ਸੀ ਕਿਉਂਕਿ ਇਸ ਦਿਨ ਉਸ ਨੂੰ ਝੀਲ ਵਿਚ ਛਾਲ ਮਾਰਦੇ ਹੋਏ 365 ਦਿਨ ਪੂਰੇ ਹੋ ਗਏ।

ਨੋਟ-  'ਤਣਾਅ' ਦੂਰ ਕਰਨ ਲਈ ਸ਼ਖਸ ਨੇ 365ਵੇਂ ਦਿਨ ਬਰਫ਼ੀਲੀ ਝੀਲ 'ਚ ਮਾਰੀ ਛਾਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News