ਚੈੱਕ ਗਣਰਾਜ ਸਰਕਾਰ ਦੀ ਸਲਾਹ-‘ਨਾਗਰਿਕ ਇਟਲੀ ਨਾ ਛੱਡਣ’

Wednesday, Feb 26, 2020 - 08:11 AM (IST)

ਚੈੱਕ ਗਣਰਾਜ ਸਰਕਾਰ ਦੀ ਸਲਾਹ-‘ਨਾਗਰਿਕ ਇਟਲੀ ਨਾ ਛੱਡਣ’

ਪ੍ਰਾਗ— ਚੈੱਕ ਗਣਰਾਜ ਦੀ ਸਰਕਾਰ ਨੇ ਇਟਲੀ ’ਚ ਕੋਰੋਨਾ ਵਾਇਰਸ ਫੈਲਣ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਉੱਤਰੀ ਇਟਲੀ ਦੀ ਯਾਤਰਾ ਨਾ ਕਰਨ ਅਤੇ ਉੱਥੇ ਰਹਿ ਰਹੇ ਚੈੱਕਵਾਸੀਆਂ ਨੂੰ ਵੀ ਇਟਲੀ ਨਾ ਛੱਡਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਆਂਦੇ੍ਰਜ ਬੇਬੀਜ ਨੇ ਮੰਗਲਵਾਰ ਨੂੰ ਕਿਹਾ ਕਿ ਯੂਰਪ ’ਚ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੈੱਕ ਗਣਰਾਜ ਦੀ ਸੁਰੱਥਿਆ ਪ੍ਰੀਸ਼ਦ ਦੀ ਬੈਠਕ ’ਚ ਸੁਰੱਖਿਆ ਸਬੰਧੀ ਯੋਜਨਾਵਾਂ ਤਹਿਤ ਉਹ ਆਪਣੇ ਨਾਗਰਿਕਾਂ ਨੂੰ ਇਟਲੀ ਨਾ ਛੱਡਣ ਅਤੇ ਉੱਥੋਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੰਦੇ ਹਨ।

 

ਉਨ੍ਹਾਂ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਉੱਤਰੀ ਇਟਲੀ ਦੇ ਲੋਮਬਾਦਰੀ ਅਤੇ ਵੈਨੇਟੋ ਖੇਤਰਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ ਅਤੇ ਇਸ ਸਥਿਤੀ ’ਚ ਜੇਕਰ ਜ਼ਰੂਰੀ ਨਾ ਹੋਵੇ ਤਾਂ ਨਾਗਰਿਕਾਂ ਨੂੰ ਇਟਲੀ ਨਾ ਛੱਡਣ ਦੀ ਸਲਾਹ ਵੀ ਦਿੱਤੀ ਗਈ ਹੈ।’’ ਜ਼ਿਕਰਯੋਗ ਹੈ ਕਿ ਯੂਰਪੀ ਦੇਸ਼ ਇਟਲੀ ’ਚ ਇਸ ਸਮੇਂ ਕੋਰੋਨਾ ਵਾਇਰਸ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟ ਤੋਂ ਘੱਟ 320 ਲੋਕ ਇਸ ਨਾਲ ਪੀੜਤ ਹਨ।


Related News